Headlines

ਪ੍ਰੋ.ਮੰਮਣਕੇ ਅਤੇ ਆਲਮਬੀਰ ਸੰਧੂ ਕੇਂਦਰੀ ਮੰਤਰੀ ਸ਼ੇਖਾਵਤ ਅਤੇ ਅਸ਼ਵਨੀ ਸ਼ਰਮਾ ਦੀ ਮੌਜੂਦਗੀ ’ਚ ਭਾਜਪਾ ਵਿੱਚ ਸ਼ਾਮਿਲ

ਰਾਕੇਸ਼ ਨਈਅਰ ‘ਚੋਹਲਾ’-
ਤਰਨਤਾਰਨ/ਅੰਮ੍ਰਿਤਸਰ,6 ਮਈ
ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਵਿਚ ਤਰਨਤਾਰਨ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪ੍ਰੋ.ਗੁਰਵਿੰਦਰ ਸਿੰਘ ਮੰਮਣਕੇ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਾਬਕਾ ਸਿਆਸੀ ਸਕੱਤਰ ਆਲਮਬੀਰ ਸਿੰਘ ਸੰਧੂ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ।ਸ੍ਰੀ ਸ਼ੇਖਾਵਤ ਨੇ ਦੋਹਾਂ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਭਰਵਾਂ ਸਵਾਗਤ ਕੀਤਾ।ਇਸ ਮੌਕੇ ਭਾਜਪਾ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ,ਜਨਰਲ ਸਕੱਤਰ ਜੀਵਨ ਗੁਪਤਾ,ਡਾ:ਰਾਜ ਕੁਮਾਰ ਵੇਰਕਾ,ਅਨਿਲ ਸਰੀਨ,ਜਨਾਰਧਨ ਸ਼ਰਮਾ ਅਤੇ ਅਮਨਦੀਪ ਸਿੰਘ ਭੱਟੀ ਵੀ ਹਾਜ਼ਰ ਸਨ।ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਪ੍ਰੋ.ਮੰਮਣਕੇ ਦੀ ਭਾਜਪਾ ਵਿਚ ਸ਼ਮੂਲੀਅਤ ਨਾਲ ਭਾਜਪਾ ਨੂੰ ਹੋਰ ਬਲ ਮਿਲੇਗਾ।ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਅੱਗੇ ਲਿਜਾਣ ਵਿਚ ਪ੍ਰੋ:ਮੰਮਣਕੇ ਅਤੇ ਸੰਧੂ ਦੇ ਤਜਰਬੇ ਦਾ ਭਾਜਪਾ ਲਾਭ ਉਠਾਵੇਗੀ।ਪ੍ਰੋ.ਮੰਮਣਕੇ ਅਤੇ ਆਲਮਬੀਰ ਸੰਧੂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਸੁਹਿਰਦਤਾ ਅਤੇ ਪਿਛਲੇ ਅਰਸੇ ਦੌਰਾਨ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋਕੇ ਭਾਜਪਾ ਵਿਚ ਸ਼ਾਮਿਲ ਹਾਂ।ਉਨ੍ਹਾਂ ਕਿਹਾ ਕਿ ਕਰਤਾਰਪੁਰ ਕਾਰੀਡੋਰ ਦਾ ਖੋਲ੍ਹਣਾ,ਸਾਹਿਬਜ਼ਾਦਿਆਂ ਦੀ ਸ਼ਹੀਦੀ ’ਤੇ ਵੀਰ ਬਾਲ ਦਿਵਸ ਮਨਾਉਣਾ ਅਤੇ ਲਾਲ ਕਿਲ੍ਹੇ ’ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਦਾ ਮਨਾਇਆ ਜਾਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸ੍ਰੀ ਨਰਿੰਦਰ ਭਾਈ ਮੋਦੀ ਲੰਮੇ ਅਰਸੇ ਤੋਂ ਸਿੱਖ ਫ਼ਲਸਫ਼ੇ ਨਾਲ ਨੇੜੇਓਂ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਕੇਵਲ ਭਾਜਪਾ ਹੀ ਸਮਰੱਥ ਹੈ,ਜਿਸ ਵਿਚ ਬਿਨਾ ਭੇਦ ਭਾਵ ਸਭ ਧਰਮਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਕੰਮ ਕਰਨ ਦਾ ਅਵਸਰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਭਾਜਪਾ ਦਾ ਕਾਫ਼ਲਾ ਹੋਰ ਵੱਡਾ ਕਰਨ ਵਿਚ ਯੋਗਦਾਨ ਪਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਪੈਰ ਅਤੇ ਸਿਧਾਂਤ ਛੱਡ ਚੁੱਕੀ ਹੈ ਅਤੇ ਸਮਾਂ ਵਿਹਾ ਚੁੱਕੀ ਕਾਂਗਰਸ ਅੱਕੀ ਪਲਾਹੀ ਹੱਥ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਹਾਜ਼ਾਂ ਵਿਚ ਫ਼ੇਲ੍ਹ ਰਹੀ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਬੇਨਕਾਬ ਹੋ ਚੁੱਕਿਆ ਹੈ,ਜਿਸ ਨਾਲ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿਚ ’ਆਪ’ ਅਤੇ ਕਾਂਗਰਸ ਦੀ ਹਾਰ ਯਕੀਨੀ ਹੈ ਅਤੇ ਲੋਕ ਭਾਜਪਾ ਪ੍ਰਤੀ ਵਿਸ਼ਵਾਸ ਜਤਾ ਰਹੇ ਹਨ।ਇਸ ਲਈ ਭਾਜਪਾ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ ਦੀ ਜਿੱਤ ਯਕੀਨੀ ਹੈ।ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ ਅਤੇ ਆਲਮਬੀਰ ਸਿੰਘ ਸੰਧੂ ਦੇ ਭਾਜਪਾ ਵਿਚ ਸ਼ਾਮਿਲ ਹੋਣ ’ਤੇ ਭਾਜਪਾ ਜਨਰਲ ਸਕੱਤਰ ਤਰੁਣ ਚੁੱਘ,ਸਾਬਕਾ ਐਮ ਪੀ ਸ਼ਵੇਤ ਮਲਿਕ,ਰਜਿੰਦਰ ਮੋਹਨ ਛੀਨਾ,ਡਾ.ਰਾਮ ਚਾਵਲਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ.ਸਰਚਾਂਦ ਸਿੰਘ ਖਿਆਲਾ,ਡਾ.ਜਸਵਿੰਦਰ ਸਿੰਘ ਢਿੱਲੋਂ,ਜ਼ਿਲ੍ਹਾ ਪ੍ਰਧਾਨ ਡਾ.ਹਰਵਿੰਦਰ ਸਿੰਘ ਸੰਧੂ,ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾ,ਸੁਖਮਿੰਦਰ ਸਿੰਘ ਪਿੰਟੂ,ਕੌਸਲਰ ਸੁਖਦੇਵ ਸਿੰਘ ਚਾਹਲ,ਯਾਦਵਿੰਦਰ ਸਿੰਘ ਬੁੱਟਰ,ਤਰਨ ਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਮੀਆਂਵਿੰਡ,ਨਵਪ੍ਰੀਤ ਸਿੰਘ ਸ਼ਫੀਪੁਰ,ਧਰਮਵੀਰ ਸਰੀਨ ਨੇ ਵੀ ਭਰਵਾਂ ਸਵਾਗਤ ਕੀਤਾ ਹੈ।
ਫੋਟੋ ਕੈਪਸ਼ਨ: ਭਾਜਪਾ ਵਿੱਚ ਸ਼ਾਮਿਲ ਹੋਣ ‘ਤੇ ਪ੍ਰੋ: ਗੁਰਵਿੰਦਰ ਸਿੰਘ ਮੰਮਨਕੇ ਅਤੇ ਆਲਮਬੀਰ ਸਿੰਘ ਸੰਧੂ ਦਾ ਸਵਾਗਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ,ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)