Headlines

ਉਭਰਦੇ ਗਾਇਕ ਮਨੂ ਸਿੱਧੂ ਤੇ ਦਿਵਿਆ ਭੱਟ ਦਾ ਦੋਗਾਣਾ 12 ਮਈ ਨੂੰ ਰਿਲੀਜ਼ ਹੋਵੇਗਾ

ਸਰੀ (ਮਹੇਸ਼ਇੰਦਰ ਸਿੰਘ ਮਾਗਟ) ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਹਿਲੀ ਕਲਾਂ ਦਾ ਜੰਮਪਲ ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿੰਦਾ ਮਨੂ ਸਿੱਧੂ (ਮਨਪ੍ਰੀਤ ਸਿੱਧੂ) ਤੇ ਗਾਇਕਾ ਦਿਵਿਆ ਭੱਟ ਦਾ ਦੋਗਾਣਾ ਹਾਈ ਸਟੈਂਡਰਡ 12 ਮਈ ਨੂੰ ਰੀਲੀਜ਼ ਹੋਣ ਜਾ  ਰਿਹਾ ਹੈ। ਇਹ ਦੋਗਾਣਾ ਨਵ ਸਿੱਧੂ ਤੇ ਸੁਰਪੰਜਾਬ ਰਿਕਾਰਡਜ਼ ਵੱਲੋਂ 12 ਮਈ ਨੂੰ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ। ਗਾਣੇ ਦੇ ਬੋਲ ਗਿੰਦਾ ਨੇ ਲਿਖੇ ਹਨ ਜਦ ਕਿ ਉਨ੍ਹਾਂ ਨੂੰ ਸੰਗੀਤਬੱਧ ਨਵ ਪ੍ਰਿੰਸ ਨੇ ਕੀਤਾ ਹੈ। ਗਾਣੇ ਦੇ ਪ੍ਰੋਜੈਕਟ ਹੈੱਡ ਜਸਵੀਰ ਗਿੱਲ ਹਨ ਤੇ ਵੀਡੀਓ ਫ਼ਿਲਮਾਂਕਣ ਗੁਰਮਨ ਗਿੱਲ ਵੱਲੋਂ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ ਹੈ। ਗਾਣੇ ਦੀ ਮਾਡਲ ਏਕਤਾ ਵਰਮਾ ਹੈ। ਕੈਮਰਾਮੈਨ ਜੇ ਅਤੇ ਜਸ਼ ਹਨ। ਮਾਰਕੀਟ ਵਿੱਚ ਇਸ ਤੋਂ ਪਹਿਲਾਂ ਦੋ ਦੋਗਾਣੇ ਫਲਾਈਟ ਮੋਡ ਤੇ ਬਲਫ ਦੇਣ ਵਾਲੇ ਇਸ ਸੁਰੀਲੀ ਤੇ ਮਿੱਠੀ ਅਵਾਜ਼ ਤੇ ਸੰਗੀਤ ਦੀ ਸੂਝ ਬੂਝ ਰੱਖਣ ਵਾਲੇ ਮਨੁ ਨੂੰ ਏਸ ਗਾਣੇ ਤੋਂ ਬਹੁਤ ਉਮੀਦਾਂ ਹਨ।