Headlines

ਗਾਇਕ ਰੋਮੀ ਰੰਜਨ ਦਾ ਟੋਰਾਂਟੋ ਪੁੱਜਣ ਤੇ ਸਵਾਗਤ

ਟੋਰਾਂਟੋ ( ਬਲਜਿੰਦਰ ਸੇਖਾ)- ਪੰਜਾਬੀ ਦੇ ਨਾਮਵਰ ਗਾਇਕ ਰੋਮੀ ਰੰਜਨ ਚੰਡੀਗੜ ਦਾ ਟੋਰਾਂਟੋ ਪੁੱਜਣ ਤੇ ਸਵਾਗਤ ਕੀਤਾ ਗਿਆ ।ਉਹਨਾਂ ਨੇ ਇੱਥੇ ਹਿਮਾਚਲ ਦੇ ਪਰਿਵਾਰਿਕ ਪ੍ਰੋਗਰਾਮ ਵਿੱਚ ਭਾਗ ਲਿਆ ਜਿਸਨੂੰ ਸਰੋਤਿਆਂ ਨੇ ਬਹੁਤ ਦਾਦ ਦਿੱਤੀ ।ਉਦਾਸ ਗੀਤਾਂ ਦੇ ਗਾਇਕ ਰੋਮੀ ਰੰਜਨ ਦੂਰਦਰਸ਼ਨ ਨਾਲ ਲੰਬੇ ਸਮੇ ਤੋ ਜੁੜੇ ਹੋਏ ਹਨ ।ਇਸ ਤੋ ਬਾਅਦ ਉਹ ਐਡਮਿੰਟਨ ਵਿੱਚ ਸ਼ੋਅ ਕਰਨਗੇ ।ਟੋਰਾਂਟੋ ਵਿੱਚ ਸੰਗੀਤਕਾਰ ਦਿਲਖੁਸ਼ ਥਿੰਦ , ਬਲਜਿੰਦਰ ਸੇਖਾ , ਗੀਤਕਾਰ ਜੱਸੀ ਭੁੱਲਰ ਢਪਾਲੀ ,ਗੀਤਕਾਰ ਨਿੰਮਾ ਚੱਕ ਵਾਲਾ , ਹੈਪੀ ਰਾਮਪੁਰਾ ਗਰੇਓਡਂ ਬੱਸ ਵਾਲੇ ਨੇ ਗਾਇਕ ਰੋਮੀ ਰੰਜਨ ਦਾ ਨਿੱਘਾ ਸ਼ਵਾਗਤ ਕੀਤਾ ।