Headlines

ਕੈਨੇਡੀਅਨਜ਼ ਨੂੰ ਜੁਲਾਈ ਵਿੱਚ ਮਿਲੇਗੀ ਗਰੌਸਰੀ ਰਿਬੇਟ

ਸਰੀ, 13 ਮਈ  ਡਿਪਾਰਟਮੈਂਟ ਆਫ ਫਾਇਨਾਂਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਿਬਰਲਾਂ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਯੋਗ ਕੈਨੇਡੀਅਨਜ਼ ਨੂੰ ਗਰੌਸਰੀ ਰਿਬੇਟ 5 ਜੁਲਾਈ ਤੋਂ ਮਿਲ ਜਾਵੇਗੀ।
ਇਸ ਹਫਤੇ ਇਸ ਸਬੰਧ ਵਿੱਚ ਪਾਰਲੀਆਮੈਂਟ ਵੱਲੋਂ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਗਈ।ਸਰਕਾਰ ਵੱਲੋਂ ਘੱਟ ਤੇ ਦਰਮਿਆਨੀ ਆਮਦਨ ਵਾਲੇ 11 ਮਿਲੀਅਨ ਕੈਨੇਡੀਅਨਜ਼ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਇਸ ਰਕਮ ਦੀ ਇੱਕਮੁਸ਼ਤ ਅਦਾਇਗੀ ਕੀਤੀ ਜਾਵੇਗੀ।
ਕੈਨੇਡਾ ਰੈਵਨਿਊ ਏਜੰਸੀ ਵੱਲੋਂ ਚਾਰ ਜੀਆਂ ਦੇ ਪਰਿਵਾਰ ਨੂੰ 467 ਡਾਲਰ ਸਿੱਧੇ ਡਿਪਾਜਿ਼ਟ ਜਾਂ ਚੈੱਕ ਰਾਹੀਂ ਦਿੱਤੇ ਜਾਣਗੇ, ਜਦਕਿ ਸਿੰਗਲ ਵਿਅਕਤੀਆਂ ਜਾਂ ਬਿਨਾਂ ਬੱਚੇ ਵਾਲੇ ਲੋਕਾਂ ਨੂੰ 234 ਡਾਲਰ ਤੇ ਸੀਨੀਅਰਜ਼ ਨੂੰ 225 ਡਾਲਰ ਤੱਕ ਦੀ ਰਿਬੇਟ ਦਿੱਤੀ ਜਾਵੇਗੀ।ਇਸ ਦੇ ਨਾਲ ਹੀ 2 ਬਿਲੀਅਨ ਡਾਲਰ ਫੈਡਰਲ ਹੈਲਥ ਟਰਾਂਸਫਰ ਦੇ ਰੂਪ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਦਿੱਤੇ ਜਾਣਗੇ ਜਿਸ ਨਾਲ ਇਲਾਜ ਲਈ ਉਡੀਕ ਸਮੇਂ ਬਾਰੇ ਬੈਕਲਾਗ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੇਗੀ ਤੇ ਇਸ ਨਾਲ ਪੀਡੀਐਟ੍ਰਿਕ ਹਸਪਤਾਲਾਂ ਤੇ ਐਮਰਜੰਸੀ ਰੂਮਜ਼ ਨੂੰ ਵੀ ਥੋੜ੍ਹਾ ਸਾਹ ਆਵੇਗਾ।