ਐਡਮਿੰਟਨ ( ਗੁਰਪ੍ਰੀਤ ਸਿੰਘ)-ਬੀਤੇ ਦਿਨ ਪਰਵਾਨ ਐਟਰਟੇਨਮੈਂਟ ਅਤੇ ਐਸ ਐਮ ਆਰ ਐਟਰਟੇਨਮੈਂਟ ਦੀ ਪੇਸ਼ਕਸ਼ ਮਦਰ ਡੇਅ ਨੂੰ ਸਮਰਪਿਤ ਵਿਸਾਖੀ ਮੇਲਾ ਆਕਾ ਕਾਨਫਰੰਸ ਸੈਂਟਰ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਉਘੇ ਗਾਇਕ ਪੱਪ ਜੋਗਰ, ਸ਼ਿਲਪੀ ਚਾਵਲਾ, ਰੋਮੀ ਰੰਜਨ, ਨੇਹਾ ਬਤਰਾ, ਰਾਜ ਇੰਦਰ ਤੇ ਕਾਮੇਡੀਅਨ ਡਿਪਟੀ ਰਾਜਾ ਨੇ ਆਪੋ ਆਪਣੇ ਫਨ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰੋਗਾਰਮ ਦੇ ਅਖੀਰ ਵਿਚ ਦਰਸ਼ਕਾਂ ਵਿਚ ਹਾਜ਼ਰ ਬੀਬੀਆਂ ਨੇ ਗਿੱਧੇ ਦਾ ਰੰਗ ਵਿਖਾਇਆ ਤੇ ਨੱਚ ਨੱਚਕੇ ਚਾਅ ਪੂਰੇ ਕੀਤੇ। ਇਸ ਮੌਕੇ ਐਮ ਪੀ ਟਿਪ ਉਪਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਕਲਾਕਾਰਾਂ ਤੇ ਸਪਾਂਸਰਾਂ ਦਾ ਸਨਮਾਨ ਕੀਤਾ। ਗਾਇਕ ਤੇ ਮੇਲੇ ਦੇ ਪ੍ਰਬੰਧਕ ਪੱਪੂ ਜੋਗਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।