Headlines

ਸਹਿਕਾਰ ਭਾਰਤੀ ਪੰਜਾਬ ਦਾ ਵਫ਼ਦ ਨਿਤਿਨ ਗਡਕਰੀ ਨੂੰ ਮਿਲਿਆ

ਕਿਸਾਨਾਂ ਨਾਲ ਹੋ ਰਹੇ ਖਿਲਵਾੜ ਬਾਰੇ ਸੌਂਪਿਆ ਮੰਗ ਪੱਤਰ-
ਨਵੀਂ ਦਿੱਲੀ-ਸਹਿਕਾਰ ਭਾਰਤੀ ਪੰਜਾਬ ਦਾ ਵਫ਼ਦ ਮਾਨਯੋਗ ਨਿਤਿਨ ਗਡਕਰੀ ਜੀ, ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਸ਼ੰਕਰ ਦੱਤ ਤਿਵਾੜੀ ਉੱਤਰ ਖੇਤਰ ਸੰਗਠਨ ਪ੍ਰਮੁੱਖ, ਸ਼੍ਰੀ ਬਲਰਾਮ ਦਾਸ  ਬਾਵਾ ਪੰਜਾਬ ਪ੍ਰਧਾਨ, ਸ਼੍ਰੀ ਅਜਮੇਰ ਸਿੰਘ ਭਾਗਪੁਰ ਦੁੱਧ ਡੇਅਰੀ ਸੈੱਲ ਪ੍ਰਮੁੱਖ ਪੰਜਾਬ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸਾਨਾਂ ਦੇ ਹਿੱਤਾਂ ਵਿਚ ਪੰਜਾਬ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਰੋੜਾ ਬਣ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਪੈਸੇ ਸੂਬਾ ਸਰਕਾਰ ਨੂੰ ਦਿੰਦਾ ਹੈ ਅਤੇ ਸੂਬਾ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ (Competent Authority Land Acquisition) ਆਪਣੀ ਮਰਜ਼ੀ ਨਾਲ ਇੱਕੋ ਕਿਸਮ ਦੀ ਜ਼ਮੀਨ ਲਈ ਵੱਖ-ਵੱਖ ਰੇਟਾਂ ਨਾਲ ਕਿਸਾਨਾਂ ਨੂੰ ਪੈਸੇ ਦਿੰਦਾ ਹੈ।ਸਹਿਕਾਰ ਭਾਰਤੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਚ ਲੈਂਡ ਮੁਆਵਜ਼ਾ ਮਾਫ਼ੀਆ ਸਰਗਰਮ ਹੈ। ਪਿਛਲੇ ਦਿਨੀਂ ਪੰਜਾਬ ‘ਚ ਕੁਝ ਲੋਕਾਂ ਨੇ ਖਾਲੀ ਜ਼ਮੀਨ ‘ਚ ਫਲਾਂ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਲਏ। ਨਾਲ ਹੀ ਕਿਸਾਨਾਂ ਨੂੰ ਘੱਟ ਪੈਸੇ ਦਿੱਤੇ ਗਏ। ਕੁਝ ਡੀਆਰਓਜ਼ (ਜ਼ਿਲ੍ਹਾ ਮਾਲ ਅਫਸਰਾਂ) ਦੇ ਸਹਿਯੋਗ ਨਾਲ ਘੱਟ ਰੇਟ Award ਕਰਵਾਏ ਜਾਂਦੇ ਹਨ। ਫਿਰ ਲੈਂਡ ਮੁਆਵਜ਼ਾ ਮਾਫੀਆ ਸਰਗਰਮ ਹੋ ਜਾਂਦਾ ਹੈ। ਉਹ ਫਿਰ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕਰਦਾ ਹੈ।ਫਿਰ ਵੱਖੋ-ਵੱਖਰੇ ਰੇਟ ਲੱਗਦੇ ਹਨ।ਜਦੋਂ ਆਮ ਕਿਸਾਨ ਨੂੰ ਘੱਟ ਰੇਟ ਮਿਲਦਾ ਹੈ, ਉਹ ਪ੍ਰਸ਼ਾਸਨ ਕੋਲ ਜਾਂਦਾ ਹੈ, ਤਾਂ ਉਹ ਕਿਸਾਨ ਨੂੰ ਕਹਿੰਦੇ ਹਨ ਕਿ ਤੁਸੀਂ ਆਰਬਿਟਰੇਸ਼ਨ ਵਿਚ ਦਰਖਾਸਤ ਦਿਓ। ਸਹਿਕਾਰ ਭਾਰਤੀ ਪੰਜਾਬ ਦੇ ਵਰਕਰ ਸਹਿਕਾਰਤਾ ਦੇ ਨਾਲ- ਨਾਲ ਕਿਸਾਨਾਂ ਦੇ ਹਿੱਤਾਂ ਨਾਲ ਹੋ ਰਹੀ ਬੇਇਨਸਾਫੀ ਦਾ ਪਰਦਾਫਾਸ਼ ਕਰਨਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।