Headlines

ਦੌਧਰ ਪਿੰਡ ਤੋਂ ਵਿੰਨੀਪੈਗ ਸਟੂਡੈਂਟ ਧੀਆਂ ਨੂੰ ਮਿਲਣ ਆਏ ਪਿਤਾ ਦੀ ਹਾਰਟ ਅਟੈਕ ਕਾਰਣ ਮੌਤ

ਹਸਪਤਾਲ ਦਾ ਬਿਲ ਅਤੇ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ-

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਇੰਟਰਨੈਸ਼ਨਲ ਸਟੂਡੈਂਟ ਹਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦੇ  ਪਿਤਾ ਜਗਦੇਵ ਸਿੰਘ ਮਾਨ ( 52)  ਜੋ 17 ਮਈ ਨੂੰ ਵਿਜਟਰ ਵੀਜ਼ੇ ਉਪਰ ਕੈਨੇਡਾ ਪੁੱਜੇ ਸਨ ਦੀ ਅਚਾਨਕ ਹਾਰਟ ਅਟੈਕ ਕਾਰਣ ਮੌਤ ਹੋਣ ਦੀ ਦੁਖਦਾਈ ਖਬਰ ਹੈ। ਹਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦੋਵੇ ਭੈਣਾਂ ਜੋਕਿ ਇਥੇ ਸਟੱਡੀ ਵੀਜ਼ੇ ਤੇ ਹਨ ਨੇ ਦੱਸਿਆ ਹੈ ਕਿ  ਉਹ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਦੌਧਰ ਨਾਲ ਸਬੰਧਿਤ ਹਨ। ਉਹਨਾਂ ਦੇ  ਪਿਤਾ ਅਜੇ ਕੈਨੇਡਾ ਪੁੱਜੇ ਹੀ ਸਨ ਕਿ ਅਚਾਨਕ ਤਬੀਅਤ ਖਰਾਬ ਹੋਣ ਕਾਰਣ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ 19 ਮਈ ਨੂੰ ਮੌਤ ਹੋ ਗਈ। ਉਹਨਾਂ ਦੀ ਕੋਈ ਇਂਸੋਰੈਂਸ ਨਹੀ ਸੀ। ਹਸਪਤਾਲ ਵਲੋਂ ਇਲਾਜ ਦਾ ਬਿਲ 60,000 ਡਾਲਰ ਬਣਾਇਆ ਗਿਆ ਹੈ। ਹਰਪ੍ਰੀਤ ਕੌਰ ਨੇ ਦੁਖੀ ਹਿਰਦੇ ਨਾਲ ਹਸਪਤਾਲ ਦਾ ਬਿਲ ਚੁਕਾਉਣ ਤੇ ਮ੍ਰਿਤਕ ਦੇਹ ਵਾਪਿਸ ਇੰਡੀਆ ਭੇਜਣ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਉਹਨਾਂ ਦੇ ਦੋਸਤਾਂ ਨੇ ਮਿਲਕੇ ਗੋ ਫੰਡ ਅਕਾਉਂਟ ਵੀ ਬਣਾਇਆ ਹੈ।

ਆਰਥਿਕ ਮਦਦ ਤੇ ਹਮਦਰਦੀ ਲਈ ਗੁਰਜੀਤ ਸਿਧੂ ਨਾਲ ਫੋਨ ਨੰਬਰ 2045909462, ਹਰਬੰਸ ਸਿੱਧੂ ਨਾਲ  2049907201 ਜਾਂ ਲੱਖ ਸਹਿਜਪਾਲ ਨਾਲ ਫੋਨ ਨੰਬਰ  2048910031 ਸੰਪਰਕ ਕੀਤਾ ਜਾ ਸਕਦਾ ਹੈ।
https://www.gofundme.com/f/jagdev-mann?utm_campaign=p_cp+share-sheet&utm_content=undefined&utm_medium=copy_link_all&utm_source=customer&utm_term=undefined