Headlines

ਪ੍ਰੀਮੀਅਰ ਡੇਵਿਡ ਈਬੀ ਨੇ ਕਾਮਾਗਾਟਾਮਾਰੂ ਦੀ ਦੁਖਦਾਈ ਘਟਨਾ ਨੂੰ ਯਾਦ ਕੀਤਾ

ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਕਾਮਾਗਾਟਾ ਮਾਰੂ ਦੇ ਆਗਮਨ ਦੀ 109 ਵੀਂ ਵਰ੍ਹੇਗੰਢ ਮੌਕੇ ਇਤਿਹਾਸ ਦੀ ਉਸ ਦੁਖਦਾਈ ਘਟਨਾ ਨੂੰ ਯਾਦ ਕਰਦਿਆਂ ਕਿਹਾ ਹੈ ਕਿ
“ਅੱਜ ਵੈਨਕੂਵਰ ਹਾਰਬਰ ‘ਤੇ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਦੇ ਪਹੁੰਚਣ ਦੀ 109 ਵੀਂ ਵਰ੍ਹੇਗੰਢ ਹੈ। ਜਹਾਜ਼ ਵਿੱਚ ਸਵਾਰ 376 ਸਿੱਖ, ਮੁਸਲਿਮ
ਅਤੇ ਹਿੰਦੂ ਯਾਤਰੀ ਕੈਨੇਡਾ ਵਿੱਚ ਇੱਕ ਬੇਹਤਰ ਜ਼ਿੰਦਗੀ ਦੀ ਭਾਲ ਵਿੱਚ ਆਏ ਸਨ। ਉਹਨਾਂ ਦਾ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਇੱਕ ਨਵੀਂ
ਜ਼ਿੰਦਗੀ ਬਣਾਉਣ ਦਾ ਇੱਕ ਸਾਂਝਾ ਲਕਸ਼ ਸੀ।
“ਜਦੋਂ ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਸੀ, ਤਾਂ ਉਸ ਦੀ ਬਜਾਏ ਉਹਨਾਂ ਨੂੰ ਵਿਰੋਧ ਅਤੇ ਪੱਖਪਾਤ ਦਾ ਸਾਹਮਣਾ ਕਰਨਾ ਪਿਆ।
ਕਨੇਡੀਅਨ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਜਹਾਜ਼ ਤੋਂ ਉਤਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਯਾਤਰੀਆਂ ਨੂੰ ਦੋ
ਮਹੀਨਿਆਂ ਤੱਕ ਜਹਾਜ਼ ਵਿੱਚ ਹੀ ਸੀਮਤ ਰੱਖਿਆ ਗਿਆ, ਜਿਸ ਦੌਰਾਨ ਭੋਜਨ ਅਤੇ ਇੱਥੋਂ ਤੱਕ ਕਿ ਪਾਣੀ ਦੀ ਸਪਲਾਈ ‘ਤੇ ਵੀ ਪਾਬੰਦੀ ਲਗਾਈ
ਗਈ ਸੀ, ਜਿਸ ਨਾਲ ਹਾਲਾਤ ਅਸਹਿਣਸ਼ੀਲ ਹੋ ਗਏ ਸਨ। ਦੋ ਮਹੀਨਿਆਂ ਬਾਅਦ, ਕਾਮਾਗਾਟਾ ਮਾਰੂ ਨੇਵਲ ਕਰੂਜ਼ਰ ਦੀ ਅਗਵਾਈ ਹੇਠ ਏਸ਼ੀਆ
ਲਈ ਰਵਾਨਾ ਕਰ ਦਿੱਤਾ ਗਿਆ ਸੀ।
“ਯਾਤਰੀਆਂ ਵਿੱਚ ਵਿਦਿਆਰਥੀ, ਮਜ਼ਦੂਰ, ਅਤੇ ਸਾਬਕਾ ਫ਼ੌਜੀ ਸ਼ਾਮਲ ਸਨ। ਇਸ ਨਵੀਂ ਧਰਤੀ ‘ਤੇ ਜੋ ਜ਼ਿੰਦਗੀਆਂ ਬਣਾਉਣ ਦੀ ਇੱਛਾ ਉਹ
ਰੱਖਦੇ ਸਨ ਅਤੇ ਸਾਡੇ ਸਮਾਜ ਵਿੱਚ ਜੋ ਉਹਨਾਂ ਦਾ ਸੰਭਾਵਤ ਯੋਗਦਾਨ ਹੋਣਾ ਸੀ, ਅਸੀਂ ਉਸ ਤੋਂ ਹਮੇਸ਼ਾ ਅਣਜਾਣ ਰਹਾਂਗੇ।
“ਬ੍ਰਿਟਿਸ਼ ਕੋਲੰਬੀਆ ਸੂਬੇ ਨੇ 2008 ਵਿੱਚ ਕਾਮਾਗਾਟਾ ਮਾਰੂ ਯਾਤਰੀਆਂ ਨਾਲ ਵਿਤਕਰਾ ਕਰਨ ਵਿੱਚ ਆਪਣੀ ਭੂਮਿਕਾ ਲਈ ਬਕਾਇਦਾ ਮੁਆਫ਼ੀ
ਮੰਗੀ ਸੀ। ਪਿਛਲੇ ਸਾਲ, ਸਰਕਾਰ ਨੇ ਸਾਡੇ ਸੂਬੇ ਦੇ ਸੱਭਿਆਚਾਰ, ਇਤਿਹਾਸ, ਅਤੇ ਆਰਥਿਕਤਾ ਵਿੱਚ ਦੱਖਣੀ-ਏਸ਼ਿਆਈ ਕਨੇਡਿਅਨ ਲੋਕਾਂ ਦੇ
ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਸਾਊਥ ਏਸ਼ੀਅਨ ਕਨੇਡਿਅਨ ਲੈਗੇਸੀ ਪ੍ਰੋਜੈਕਟ’ ਨੂੰ ਫੰਡ ਕੀਤਾ। ਇਸ ਦੌਰਾਨ ਦੱਖਣੀ-ਏਸ਼ਿਆਈ
ਕਨੇਡਿਅਨ ਲੋਕਾਂ ਦੀਆਂ ਕਹਾਣੀਆਂ, ਕਲਾਕ੍ਰਿਤੀਆਂ, ਅਤੇ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਅਤੇ ਸੁਰੱਖਿਅਤ ਰੱਖਣ ਲਈ ਇੱਕ ਮਿਊਜ਼ੀਅਮ
ਬਣਾਉਣ ਲਈ ਸਲਾਹ-ਮਸ਼ਵਰੇ ਜਾਰੀ ਹਨ।
“ਸਾਡੀ ਸਰਕਾਰ ਨੇ ਪਿਛਲੇ ਸਾਲ ਇੱਕ ਨਸਲਵਾਦ-ਵਿਰੋਧੀ ਡੇਟਾ ਐਕਟ ਪੇਸ਼ ਕੀਤਾ, ਜੋ ਕੈਨੇਡਾ ਵਿੱਚ ਆਪਣੀ ਕਿਸਮ ਦਾ ਪਹਿਲਾ ਅਜੇਹਾ ਐਕਟ
ਹੈ। ਜਦ ਅਸੀਂ ਹਰੇਕ ਲਈ ਇੱਕ ਵਧੇਰੇ ਨਿਰਪੱਖਤਾ ਵਾਲਾ, ਸੰਮਿਲਿਤ ਅਤੇ ਸਵਾਗਤ ਕਰਨ ਵਾਲਾ ਸੂਬਾ ਬਣਾਉਣਾ ਜਾਰੀ ਰੱਖ ਰਹੇ ਹਾਂ, ਇਹ
ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ।“