Headlines

ਅਜੋਕੇ ਪ੍ਰਸੰਗ ਵਿੱਚ ਪੱਤਰਕਾਰੀ ਦੀ ਭੂਮਿਕਾ ਬਾਰੇ ਸੈਮੀਨਾਰ 27 ਮਈ ਨੂੰ

ਪਟਿਆਲਾ-ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਵੱਲੋਂ ਅਜੋਕੇ ਪ੍ਰਸੰਗ ਵਿੱਚ ਪੱਤਰਕਾਰੀ ਦੀ ਭੂਮਿਕਾ ਬਾਰੇ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪੱਤਰਕਾਰੀ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਸੈਮੀਨਾਰ 27 ਮਈ 2023 ਦਿਨ ਸ਼ਨਿਚਰਵਾਰ 10.00 ਵਜੇ ਸਵੇਰੇ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹੋ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਭਗਵੰਤ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ ਕਰਨਗੇ ਸਮਾਗਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਹੋਣਗੇ। ਡਾ. ਗੁਰਬਚਨ ਸਿੰਘ ਪੇਪਰ ਪ੍ਰਸਤੁਤ ਕਰਨਗੇ। ਵਿਚਾਰ ਚਰਚਾ ਵਿੱਚ ਪ੍ਰੋ. ਬਾਵਾ ਸਿੰਘ, ਡਾ. ਮੇਘਾ ਸਿੰਘ, ਪਵਨ ਹਰਚੰਦਪੁਰੀ, ਡਾ. ਰਾਕੇਸ਼ ਸ਼ਰਮਾ, ਡਾ. ਖੁਸ਼ਹਾਲ ਸਿੰਘ ਭਾਗ ਲੈਣਗੇ। ਸ. ਬਲਵੰਤ ਸਿੰਘ ਰਾਮੂੰਵਾਲੀਆ, ਭਾਈ ਹਰਿਸਿਮਰਨ ਸਿੰਘ, ਪੋ੍ਰ. ਹਰਵਿੰਦਰ ਸਿੰਘ ਭੱਟੀ ਅਤੇ ਪੋ੍ਰ. ਸਤਨਾਮ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। ਸ਼੍ਰੀ ਏ.ਪੀ. ਸਿੰਘ, ਅਤੇ ਜਗਰਾਜ ਸਿੰਘ ਧੌਲਾ ਗਾਇਨ ਕਰਨਗੇ। ਇਸ ਮੌਕੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੂੰ ਸਿਰਮੌਰ ਪੱਤਰਕਾਰ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਸਮਾਗਮ ਵਿੱਚ ਬੁੱਧੀਜੀਵੀ ਚਿੰਤਕ ਉਚੇਚਾ ਭਾਗ ਲੈਣਗੇ। ਇਸ ਮੌਕੇ ਗੁਰਨਾਮ ਸਿੰਘ, ਚਰਨਜੀਤ ਸਿੰਘ, ਜਗਦੀਸ਼ ਸਿੰਘ, ਬਲਜਿੰਦਰ ਸਿੰਘ, ਸਵਾਮੀ ਈਸ਼ਵਰਦਾਸ ਸਿੰਘ ਵੀ ਹਾਜਰ ਸਨ।
ਜਾਰੀ ਕਰਤਾ: ਡਾ. ਭਗਵੰਤ ਸਿੰਘ 9814851500