ਅੰਤਿਮ ਸੰਸਕਾਰ ਤੇ ਭੋਗ ਅੱਜ 26 ਮਈ ਨੂੰ-
ਸਰੀ- ਇਥੋਂ ਦੇ ਉਪਲ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਖੁਸ਼ਵੰਤ ਕੌਰ ਉੱਪਲ ਸੁਪਤਨੀ ਸ ਦਰਸ਼ਨ ਸਿੰਘ ਉੱਪਲ ਪਿੰਡ ਸ਼ਹਿਬਾਜ਼ਪੁਰਾ ਤਹਿਸੀਲ ਰਾਏਕੋਟ ਜਿਲਾ ਲੁਧਿਆਣਾ ਅਚਾਨਕ ਅਕਾਲ ਚਲਾਣਾ ਕਰ ਗਏ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 26 ਮਈ 2023 ਨੂੰ ਬਾਦ ਦੁਪਹਿਰ 2.30 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਸ਼ਾਮ 4 ਵਜੇ ਗੁਰਦੁਆਰਾ ਨਾਨਕਸਰ ਨਿਊ ਵੈਸਟ ਮਨਿਸਟਰ 18691 ਵੈਸਮਨਿਸਟਰ ਹਾਈਵੇਅ ਰਿਚਮੰਡ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਸ ਦਰਸ਼ਨ ਸਿੰਘ ਨਾਲ ਫੋਨ ਨੰਬਰ 647-403-8005 ਜਾਂ ਜਗਦੇਵ ਸਿੰਘ ਨਾਲ ਫੋਨ ਨੰਬਰ 647-889-3265 ਜਾਂ ਸੁਖਵਿੰਦਰ ਸੁੱਖੀ ਨਾਲ 778-896-6145 ਉਪਰ ਸੰਪਰਕ ਕੀਤਾ ਜਾ ਸਕਦਾ ਹੈ।