Headlines

ਸਿੱਖ ਕੋਆਰਡੀਨੇਸ਼ਨ ਕੇਮਟੀ ਵਲੋਂ ਨਿਉਯਾਰਕ ਵਿੱਚ ਰਾਹੁਲ ਗਾਂਧੀ ਦਾ ਹੋਵੇਗਾ ਭਾਰੀ ਵਿਰੋਧ

ਨਿਊਯਾਰਕ- ਇਤਿਹਾਸ ਗਵਾਹ ਹੈ ਕਿ ਦਰਬਾਰ ਸਾਹਿਬ ਉੱਪਰ ਹਮਲੇ ਤੌ ਬਾਅਦ ਹਰ ਸਿੱਖ ਗਾਂਧੀ ਪਰਿਵਾਰ ਨੂੰ ਆਪਣਾ ਦੁਸ਼ਮਣ ਸਮਝਦਾ ਆਇਆ ਹੈ।  ਸਿੱਖ ਕੌਮ ਕਦੇ ਨਹੀ ਭੁੱਲਦੀ ਕਿ ਰਾਹੁਲ ਗਾਂਧੀ ਦੇ ਪਿਓ ਰਜੀਵ ਗਾਂਧੀ ਨੂੰ ਜੋ ਉਸ ਕਾਤਲ ਜਮਾਤ ਕਾਂਗਰਸ ਪਾਰਟੀ ਦਾ ਆਗੂ ਸੀ ਜਿਸਨੇ ਹਜਾਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੌ ਬਾਅਦ ਆਖਿਆ ਸੀ ਕਿ “ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ”

ਉਹਨਾਂ ਕਾਤਲ ਬੁੱਚੜ ਜਲਾਦਾਂ ਜਗਦੀਸ਼ ਟਾਈਟਲ, ਐਚ ਐਲ ਭਗਤ ਵਰਗਿਆਂ ਨੂੰ ਭਾਰਤੀ ਰਾਜ ਸਭਾ ਵਿੱਚ ਸੀਟਾਂ ਦੇ ਤੋਹਫ਼ੇ ਦੇ ਕਿ ਨਿਵਾਜਿਆ ਸੀ,

ਅੱਜ ਤੱਕ ਰਾਹੁਲ ਗਾਂਧੀ ਨੇ ਰਾਜਨੀਤਿਕ ਤੋਰ ਤੇ ਵਿਚਰਦਿਆਂ ਆਪਣੇ ਪੁਰਖਿਆਂ ਵੱਲੋਂ ਕੀਤੀਆਂ ਇਹਨਾਂ ਵੱਡੀਆਂ ਕਦੇ ਵੀ ਨਾਂ ਭੁੱਲਣ ਵਾਲੀਆਂ ਗਲਤੀਆਂ ਲਈ ਮੁਆਫ਼ੀ ਨਹੀਂ ਮੰਗੀ ।

ਸਿੱਖ ਕੌਮ ਹਮੇਸ਼ਾ ਜਿੱਥੇ ਵੀ ਰਹਿੰਦੀ ਹੈ ਜਦੋ ਵੀ ਹੋਇਆ ਇਸ ਕਾਤਲ ਜਮਾਤ ਦਾ ਵਿਰੋਧ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਕੈਲੀਫੋਰਨੀਆ ਯੂ ਐਸ਼ ਏ ਸਿੱਖ ਨੌਜਵਾਨਾਂ ਵੱਲੋਂ ਰਾਹੁਲ ਗਾਂਧੀ ਦੇ ਵਿਰੋਧ ਉਪਰੰਤ ਹੁਣ ਨਿਉਯਾਰਕ ਪਹੁੰਚਣ ਤੇ ਭਾਰੀ ਵਿਰੋਧ ਹੋਵੇਗਾ ਅਤੇ ਰਾਹੁਲ ਗਾਂਧੀ ਦੇ ਸਪੋਟਰਾਂ ਨੂੰ ਵੀ ਅਸੀ ਅਗਾਹ ਕਰਦੇ ਹਾਂ ਕਿ ਉਹ ਇਸ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਨਹੀਂ ਤਾਂ ਵਿਰੋਧ ਲਈ ਤਿਆਰ ਰਹਿਣ।