Headlines

ਰਾਏ ਅਜ਼ੀਜ ਉਲਾ ਖਾਨ ਦੇ ਘਰ ਪੋਤਰੇ ਦੀ ਦਾਤ

ਸਰੀ- ਦਸਮ ਪਿਤਾ ਦੀਆਂ ਅਪਾਰ ਬਖਸ਼ਿਸ਼ਾਂ ਪ੍ਰਾਪਤ ਰਾਏਕੋਟ ਦੇ ਰਾਏ ਖਾਨਦਾਨ ਦੇ ਵਾਰਿਸ ਰਾਏ ਅਜ਼ੀਜ਼ ਉਲਾ ਖਾਨ ਨੂੰ  ਅੱਲਾ ਨੇ ਪੋਤਰੇ ਦੀ ਦਾਤ ਬਖਸ਼ੀ ਹੈ। ਰਾਏ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਸਪੁੱਤਰ ਰਾਏ ਮਹੁੰਮਦ ਅਲੀ ਦੇ ਘਰ ਬੇਟੇ ਨੇ ਜਨਮ ਲਿਆ ਹੈ ਜਿਸਦਾ ਨਾਮ ਰਾਏ ਮਹੁੰਮਦ ਸਲਾਹੁਦੀਨ ਰੱਖਿਆ ਗਿਆ ਹੈ। ਦੋਸਤਾਂ-ਮਿੱਤਰਾਂ ਤੇ ਸਕੇ ਸਬੰਧੀਆਂ ਵਲੋਂ ਰਾਏ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ ਜਿਹਨਾਂ ਨੂੰ ਕਬੂਲ ਕਰਦਿਆਂ ਰਾਏ ਸਾਹਿਬ ਨੇ ਅੱਲਾ ਦਾ ਸ਼ੁਕਰੀਆ ਅਦਾ ਕੀਤਾ ਹੈ।