Headlines

ਐਲਡਰਗਰੋਵ ਵਿਚ ਸ਼ਾਨਦਾਰ ਵੈਡਿੰਗ ਰਿਜਾਰਟ ਦਾ ਉਦਘਾਟਨ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਬੀਤੇ ਦਿਨ ਉਘੇ ਕਾਰੋਬਾਰੀ ਸੁੱਖੀ ਢਿੱਲੋਂ ਵੱਲੋਂ 667/248 ਸਟਰੀਟ ਐਲਡਰਗਰੋਵ ਵਿਖੇ ਨਵੇ ਬਣਾਏ ਗਏ ਵੈਡਿੰਗ ਰਿਜਾਰਟ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਕੀਤੀ ਗਈ। ਜਿਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਦੋਸਤ, ਰਿਸਤੇਦਾਰਾਂ ਤੋਂ ਇਲਾਵਾ ਸਿੱਖ ਰਾਈਡਰਜ਼ ਕੈਨੇਡਾ ਕਲੱਬ ਦੇ ਮੈਂਬਰਾਂ ਨੇ ਆਪਣੀ ਹਾਜਰੀ ਲਗਵਾਈ। ਜਗਦੇਵ ਸੇਖੋ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ 10 ਏਕੜ ਚ ਫੈਲੇ ਰਿਜ਼ਾਰਟ ਵਿਚ ਖੁੱਲੀ ਡੁੱਲੀ ਪਾਰਕਿੰਗ ਹੋਣ ਦੇ ਨਾਲ ਨਾਲ 500 ਤੋਂ ਲੈ ਕੇ 4000 ਲੋਕਾਂ ਦੇ ਸ਼ਾਮਲ ਹੋਣ ਦੀ ਸਮਰੱਥਾ ਰੱਖਦਾ ਹੈ। ਵਿਆਹ, ਸ਼ਾਦੀਆਂ ਤੇ ਖੁਸ਼ੀ ਦੇ ਹੋਰ ਮੌਕਿਆਂ ਤੇ ਬੁੱਕ ਕਰਨ ਲਈ ਸੁਖਜਿੰਦਰ ਸਿੰਘ ਢਿੱਲੋਂ ਅਤੇ ਅਰਵਨ ਢਿੱਲੋ ਨਾਲ 6047504430 ਤੇ ਸੰਪਰਕ ਕੀਤਾ ਜਾ ਸਕਦਾ ਹੈ।