Headlines

ਸ਼ਹੀਦ ਭਗਤ ਸਿੰਘ ਮੈਮੋਰੀਅਲ ਸਾਲਾਨਾ ਦੌੜ ਮੁਕਾਬਲਾ 11 ਜੂਨ ਨੂੰ

ਸਰੀ, 7 ਜੂਨ (ਹਰਦਮ ਮਾਨ)-ਸ਼ਹੀਦ ਭਗਤ ਸਿੰਘ ਮੈਮੋਰੀਅਲ 5K ਰਨ ਸੁਸਾਇਟੀ ਵੱਲੋਂ 12 ਸਾਲਾਨਾ ਦੌੜ ਮੁਕਾਬਲਾ 11 ਜੂਨ (ਐਤਵਾਰ) ਨੂੰ ਸਵੇਰੇ 11 ਵਜੇ ਬੀਅਰ ਕਰੀਕ ਪਾਰਕ ਸਰੀ ਵਿਚ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਪਰਮਿੰਦਰ ਕੌਰ ਸਵੈਚ ਨੇ ਦੱਸਿਆ ਹੈ ਕਿ ਇਸ ਮੁਕਾਬਲੇ ਵਿਚ ਮੁੱਖ ਤੌਰ ਤੇ 5 ਹਜਾਰ ਮੀਟਰ ਦੀ ਦੌੜ ਅਤੇ 3 ਹਜਾਰ ਮੀਟਰ ਪੈਦਲ ਚੱਲਣ ਦਾ ਮੁਕਾਬਲਾ ਹੋਵੇਗਾ। ਇਹ ਮੁਕਾਬਲਾ ਔਰਤਾਂ ਅਤੇ ਮਰਦਾਂ ਦੋਹਾਂ ਲਈ ਹੋਵੇਗਾ।

ਇਸ ਤੋਂ ਇਲਾਵਾ 6 ਸਾਲ ਅਤੇ ਘੱਟ ਉਮਰ ਦੇ ਬੱਚਿਆਂ ਲਈ 50 ਮੀਟਰ ਦੌੜ, 9 ਸਾਲ ਤੇ ਘੱਟ ਉਮਰ ਦੇ ਬੱਚਿਆਂ ਲਈ 100 ਮੀਟਰ ਦੀ ਦੌੜ ਅਤੇ 12 ਸਾਲ ਤੇ ਘੱਟ ਉਮਰ ਦੇ ਬੱਚਿਆਂ ਲਈ 200 ਮੀਟਰ ਦੀ ਦੌੜ ਹੋਵੇਗੀ।

ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲਿਆਂ ਲਈ ਰਜਿਸਟਰੇਸ਼ਨ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਅਤੇ 10 ਵਜੇ ਟਰੈਕ ਈਵੈਂਟ ਹੋਵੇਗਾ। ਹੋਰ ਜਾਣਕਾਰੀ ਲਈ ਫੋਨ ਨੰਬਰ 604-760-4794, 604-720-1652, 604-771-0410 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।