Headlines

ਗਿਆਨੀ ਸਾਹਿਬ ਸਿੰਘ ਵਲੋਂ ਐਡਮਿੰਟਨ ਵਿਚ ਕਥਾ ਸਿਮਰਨ 9, 10 ਤੇ 11 ਜੂਨ ਨੂੰ

ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਸ਼ਹਿਰ ਦੇ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਪ੍ਰਸਿੱਧ ਕਥਾਵਾਚਕ ਗਿਆਨੀ ਸਾਹਿਬ ਸਿੰਘ 9 ਅਤੇ 10 ਜੂਨ ਸ਼ਾਮ 7 ਵਜੇ ਅਤੇ 11 ਜੂਨ ਦਿਨ ਐਤਵਾਰ ਦੁਪਹਿਰ 12 ਵਜੇ ਸੰਗਤਾਂ ਨੂੰ ਕਥਾ ਅਤੇ ਸਿਮਰਨ ਨਾਲ ਜੋੜਨਗੇ। ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਵੱਧ ਚੜ ਕੇ ਹਾਜ਼ਰੀਆਂ ਲਗਵਾਉਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਹੈ।