Headlines

ਵਿੰਨੀਪੈਗ ਵਿਚ ਵੀ-ਬ੍ਰਦਰਜ਼ ਅਸੈਸਰੀਜ਼ ਐਂਡ ਗੈਲਰੀ ਹਾਊਸ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵੀ-ਬ੍ਰਦਰਜ਼ ਅਸੈਸਰੀਜ਼ ਐਂਡ ਗੈਲਰੀ ਹਾਊਸ ਦੀ ਗਰੈਂਡ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਉਪਰੰਤ ਸ਼ਾਨਦਾਰ ਢੰਗ ਨਾਲ ਕੀਤੀ ਗਈ।

ਇਸ ਮੌਕੇ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਿਲਜੀਤ ਬਰਾੜ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਗੈਲਰੀ ਹਾਊਸ ਦੇ ਮਾਲਕ ਵਿੱਕੀ ਤੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤਸਵੀਰਾਂ ਵਿਚ ਉਹਨਾਂ ਨਾਲ ਰਮਨ ਸੂਦ, ਨਰੇਸ਼ ਸ਼ਰਮਾ, ਰਾਜੀਵ ਸਹਿਗਲ, ਜਗਦੀਪ ਸਿੰਘ, ਧਰਮਪਾਲ ਝਾਂਜੀ, ਅੰਮ੍ਰਿਤ ਕੰਗ ਤੇ ਹੋਰ ਸ਼ਖਸੀਅਤਾਂ ਦਿਖਾਈ ਦੇ ਰਹੀਆਂ ਹਨ।