Headlines

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਦਿਹਾਂਤ

* ਸਿਲਵੀਓ ਬਰਲੁਸਕੋਨੀ ਦੇ ਜਾਣ ਨਾਲ ਇਟਲੀ ਦੀ ਸਿਆਸਤ ਦੇ ਇੱਕ ਯੁੱਗ ਦਾ ਸੂਰਜ ਡੁੱਬਿਆ-
ਰੋਮ ਇਟਲੀ ( ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਸਿਆਸਤ ਵਿੱਚ ਹਮੇਸਾਂ ਸਰਗਰਮ ਰਹਿਣ ਵਾਲੇ ਤੇ ਲੋਕਾਂ ਦੇ ਪਿਆਰੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ(86)ਦਾ ਅੱਜ 9,30 ਵਜੇ ਮਿਲਾਨ ਦੇ ਸੈਨ ਰਾਫੇਲ ਹਸਪਤਾਲ ਵਿੱਚ ਦਿਹਾਂਤ ਹੋ ਗਿਆ।ਇਟਲੀ ਦੀ ਸਿਆਸਤ ਦੇ ਧੂਰੇ ਵਜੋਂ ਜਾਣੀ ਜਾਂਦੀ ਫੋਰਜ਼ਾ ਇਟਾਲੀਆ ਪਾਰਟੀ ਦੇ ਮੁੱਖੀ ਬਰਲੁਸਕੋਨੀ ਪਿਛਲੇ ਸ਼ੁੱਕਰਵਾਰ ਤੋਂ ਹਸਪਤਾਲ ਦਾਖਲ ਸੀ ਕਿਉਂ ਕਿ ਉਹ ਪੁਰਾਣੀ ਮਾਈਲੋਮੋਨੋਸਾਈਟਿਕ ਲਿਊਕੇਮੀਆ ਨਾਮ ਦੀ ਬਿਮਾਰੀ ਤੋਂ ਪੀੜ੍ਹਤ ਸਨ ਜਿਸ ਦੀ ਜਾਂਚ ਟੈਸਟਾਂ ਆਦਿ ਲਈ ਉਹਨਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਸੀਇਸ ਬਿਮਾਰੀ ਦੇ ਪ੍ਰਭਾਵ ਕਾਰਨ ਮਰਹੂਮ ਬਰਲੁਸਕੋਨੀ ਦੀ ਹਾਲਤ ਸਥਿਰ ਨਾਲ ਹੋਣ ਕਾਰਨ ਨਿੰਰਤਰ ਵਿਗੜ ਰਹੀ ਸੀ ਤੇ ਅੱਜ 12 ਜੂਨ ਨੂੰ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ।ਸਿਲਵੀਓ ਬਰਲੁਸਕੋਨੀ ਦੀ ਮੌਤ ਨਾਲ ਪੂਰੇ ਦੇਸ਼ ਵਿੱਚ ਮਾਤਮ ਛਾ ਗਿਆ ਹੈ ਕਿਉਂਕਿ ਉਹ ਇਟਲੀ ਦੇ ਜਿੱਥੇ 4 ਵਾਰ ਪ੍ਰਧਾਨ ਮੰਤਰੀ ਰਹੇ ਉੱਥੇ ਸਿਆਸੀ ਪਾਰਟੀ ਫੋਰਸਾ ਇਟਾਲੀਅਨ ਦੇ ਸੰਸਥਾਪਕ ਵੀ ਸਨ।ਉਹਨਾਂ ਦੇ ਜਾਣ ਨਾਲ ਇੱਕ ਯੁੱਗ ਦਾ ਸੂਰਜ ਡੁੱਬ ਗਿਆ ਹੈ।ਮਰਹੂਮ ਸਿਲਵੀਓ ਬਰਲੁਸਕੋਨੀ ਪਹਿਲੀ ਵਾਰ ਸੰਨ 1994’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਫਿਰ 2001,2005,ਤੇ 2008 ਵਿੱਚ  ਇਟਲੀ ਦੇ ਪ੍ਰਧਾਨ ਮੰਤਰੀ ਬਣੇ ਉਹ ਅਜਿਹੇ ਰਾਜਨੇਤਾ ਸਨ ਜੋ ਰਿਪਬਲਿਕਨ ਇਟਲੀ ਦੇ ਪ੍ਰਧਾਨ ਮੰਤਰੀ ਦੀ ਭੂਮਿਕਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ ਤੇ ਬਿਰਾਜਮਾਨ ਰਹੇ।ਅਮਰੀਕਾ ਦੇ ਮੈਗਜ਼ੀਨ ਫੋਰਬਸ ਦੇ ਅਨੁਸਾਰ 7,3 ਬਿਲੀਅਨ ਅਮਰੀਕੀ ਡਾਲਰ(ਲਗਭਗ 6 ਬਿਲੀਅਨ ਯੂਰੋ)ਦੀ ਅਨੁਮਾਨਿਤ ਨਿੱਜੀ ਜਾਇਦਾਦ ਦੇ ਲਈ ਬੁਰਲੁਸਕੋਨੀ ਸੰਨ 2021 ਵਿੱਚ  ਇਟਲੀ ਦਾ 6ਵਾਂ ਸਭ ਤੋਂ ਅਮੀਰ ਆਦਮੀ ਸੀ ਅਤੇ ਦੁਨੀਆਂ ਦਾ 318ਵਾਂ ਸਭ ਤੋਂ ਅਮੀਰ ਵਿਅਕਤੀ।ਇਸੇ ਮੈਗਜੀਨ ਵੱਲੋਂ ਇਟਾਲਵੀ ਰਾਜਨੀਤੀ ਵਿੱਚ  ਦੁਨੀਆਂ ਦੇ ਸਭ ਤੋਂ ਸ਼ਕਤੀਸਾਲੀ ਲੋਕਾਂ ਦੀ ਸੂਚੀ ਵਿੱਚ ਬੁਰਲੁਸਕੋਨੀ  ਦਾ 12ਵਾਂ ਸਥਾਨ ਸੀ।ਉਹ 20 ਤੋਂ ਵੱਧ ਅਦਾਲਤੀ ਕੇਸਾਂ ਵਿੱਚ ਉਲਝੇ ਰਹੇ ।ਸੰਨ 2013 ਵਿੱਚ ਉਸ ਨੂੰ ਨਿਸ਼ਚਤ ਤੌਰ ਤੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਟੈਕਸ ਧੋਖਾਧੜੀ ਦੇ ਦੋਸ਼ ਵਿੱਚ ਦੋ ਸਾਲਾਂ ਲਈ ਜਨਤਕ ਅਹੁਦਾ ਸੰਭਾਲਣ ਤੇ ਪਾਬੰਦੀ ਸੀਇਸ ਤਰ੍ਹਾਂ ਸੈਨੇਟਰ ਦੇ ਰੂਪ ਵਿੱਚ ਉਸ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਗਿਆ ਅਤੇ ਦੋ ਚੈਂਬਰਾਂ ਵਿੱਚ ਲਗਭਗ 20 ਸਾਲਾਂ ਦੀ ਨਿਰੰਤਰ ਮੌਜੂਦਗੀ ਤੋਂ ਬਾਅਦ ਇੱਕ ਸੰਸਦ ਮੈਂਬਰ ਬਣਨ ਤੇ ਰੋਕ ਲਗਾ ਦਿੱਤੀ।ਉਹਨਾਂ ਦੇ ਪ੍ਰਧਾਨ ਮੰਤਰੀ ਹੋਣ ਦਾ ਰਾਜਕਾਲ ਅਪ੍ਰੈਲ 1994 ਤੋਂ ਨਵੰਬਰ 2013 ਤੱਕ 3339 ਦਿਨਾਂ ਦਾ ਰਿਹਾ।ਸੰਨ 2018 ਵਿੱਚ ਇੱਕ ਵਾਰ ਫਿਰ ਉਮੀਦਵਾਰ ਵਜੋਂ ਉਹ 2019 ਦੀਆਂ ਯੂਰਪੀਅਨ ਚੋਣਾਂ ਵਿੱਚ ਯੂਰਪੀਅਨ ਸੰਸਦ ਲਈ ਚੁਣੇ ਗਏ ਸਨ ।ਮਿਲਾਨ ਵਿੱਚ 29 ਸਤੰਬਰ 1936 ਨੂੰ ਜਨਮੇਂ ਸਿਲਵੀਓ ਬਰਲੁਸਕੋਨੀ ਦਾ 86 ਸਾਲ ਦੀ ਉਮਰ ਵਿੱਚ 12 ਜੂਨ 2023 ਨੂੰ ਦਿਹਾਂਤ ਹੋ ਗਿਆ।ਉਹ ਜਿੱਥੇ ਸਫ਼ਲ ਰਾਜਨੀਤਿਕ ਵਜੋਂ ਜਾਣੇ ਜਾਂਦੇ ਸਨ ਉੱਥੇ ਆਪਣੇ ਰੰਗੀਨ ਮਿਜ਼ਾਜ ਲਈ ਵੀ ਸੁੱਰਖਿਆਂ ਵਿੱਚ ਰਹਿੰਦੇ ਸਨ।ਇੱਥੇ ਇਹ ਜਿਕਰਯੋਗ ਹੈ ਕਿ ਜਦੋਂ ਵੀ ਮਰਹੂਮ ਬਰਲੁਸਕੋਨੀ ਇਟਲੀ ਦੇ ਪ੍ਰਧਾਨ ਮੰਤਰੀ ਬਣੇ ਉਹਨਾਂ ਇਟਲੀ ਵਿੱਚ ਗੈਰ ਕਾਨੂੰਨੀ ਪ੍ਰਵਾਸ ਕੱਟ ਰਹੇ ਕਾਮਿਆਂ ਨੂੰ ਇਟਲੀ ਦੇ ਪੇਪਰ ਦੇ ਕੇ ਲੱਖਾਂ  ਲੋਕਾਂ ਨੂੰ ਰੋਜੀ ਰੋਟੀ ਕਮਾਉਣ ਯੋਗੇ ਕੀਤਾ ਇਸ ਲਈ ਉਹ ਪਰਵਾਸੀਆਂ ਦੇ ਵੀ ਪਿਆਰੇ ਨੇਤਾ ਸਨ