Headlines

ਪ੍ਰਸਿੱਧ ਲੇਖਕ ਡਾ. ਇਸ਼ਤਿਆਕ ਅਹਿਮਦ ਨਾਲ ਰੂ-ਬਰੂ ਤੇ ਸੰਵਾਦ ਚਰਚਾ

-ਬਲਵਿੰਦਰ ਬਾਲਮ-

ਪਠਾਨਕੋਟ- ਪੰਜਾਬ ਦੇ ਪ੍ਰਸਿੱਧ ਸੁਵਿਧਾ ਰੋਇਲ ਵਿਖੇ ਨਾਮਚੀਨ ਲੇਖਕ, ਵਿਦਵਾਨ, ਚਿੰਤਕ, ਡਾ. ਇਸ਼ਤਿਆਕ ਅਹਿਮਦ ਨਾਲ ਦੀਨੇਸ਼ ਮਹਾਜਨ ਫਾਂਊਡਰ ਕੇਰਲ ਰੀਵਲ ਰੀਸੋਰਟੁ, ਫਾਰਮਰ ਡਾਇਰੈਕਟਰ ਰੁਡਕੋ ਅਤੇ ਵਿਦਵਾਨ ਸ਼ਖ਼ਸੀਅਤਾਂ, ਲੇਖਕ, ਪੱਤਰਕਾਰ, ਬੁੱਧੀਜੀਵੀਆਂ ਦਰਮਿਆਨ ਇਕ ਪ੍ਰਭਾਵਸ਼ਾਲੀ ਰੁਬਰੂ ਸੰਵਾਦ ਚਰਚਾ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੇ ਸ਼ੁਰੂ ਵਿਚ ਡਾ. ਇਸ਼ਤਿਆਕ ਅਹਿਮਦ ਦੀ ਵਿਸ਼ੇਸ਼ ਆਮਦ ਉਪਰ ਦੀਨੇਸ਼ ਮਹਾਜਨ ਨੇ ਹਾਰ ਪਾ ਕੇ ਜੀ ਆਇਆ ਕਿਹਾ | ਡਾ. ਸਾਹਿਬ ਹਾਜ਼ਿਰ ਸ਼ਖ਼ਸੀਅਤਾਂ ਨੂੰ  ਕੱਲੇ-ਕੱਲੇ ਰੂਪ ਵਿਚ ਮਿਲਕੇ ਅਪਣੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ | ਸਾਰੇ ਮਾਹੌਲ ਵਿਚ ਇਕ ਸਾਂਝ ਮਈ ਸਾਹਿਤਕ ਖ਼ੁਸ਼ਬੂ ਬਿਖਰਦੀ ਨਜ਼ਰ ਆਈ।

ਮੰਚ ‘ਤੇ ਸੁਸ਼ੋਭਿਤ ਡਾ. ਇਸ਼ਤਿਆਕ ਅਹਿਮਤ ਅਤੇ ਦੀਨੇਸ਼ ਮਹਾਜਨ ਦਾ ਤਾੜੀਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕੀਤਾ ਗਿਆ | ਦਿਨੇਸ਼ ਮਹਾਜਨ ਨੇ ਡਾ. ਸਾਹਿਬ ਦੀਆਂ ਤਿੰਨ ਪੁਸਤਕਾਂ ਪਰੀ ਪਾਰਟੀਸ਼ਨ ਪੰਜਾਬੀਸ ਕੰਟਰੀਬੂਸ਼ਨ ਟੂ ਇੰਡੀਅਨ ਸਿਨੇਮਾ ,ਦਾ ਪੰਜਾਬ ਅਤੇ ਜਿੰਨਾਹ ਦੇ ਸਬੰਧ ਵਿਚ ਕਈ ਵਿਸ਼ੇਸ਼ ਸਵਾਲ ਪੁੱਛੇ ਜਿੰਨਾ ਦੇ ਜਵਾਬ ਡਾ. ਸਾਹਿਬ ਨੇ ਵਿਸਥਾਰ ਵਿਚ, ਤਸੱਲੀ ਪੂਰਵਕ ਢੰਗ ਨਾਲ ਦਿੱਤੇ | ਸਾਰਾ ਮਾਹੌਲ ਸੰਵੇਦਨਕ ਸਾਂਝ, ਸੰਪੂਰਨ ਗਰਿਮਾ ਅਤੇ ਦਿਲਕਸ਼ ਮਾਹੌਲ ਦੇ ਪਰਿਪੂਰਕ ਸੀ | ਇਸ ਮੌਕੇ ਦੇ ਆਪਸੀ ਵਿਚਾਰ ਕਰਦੇ ਹੋਏ ਸਾਹਿਤਕਾਰ ਬਲਵਿੰਦਰ ਬਾਲਮ ਅਤੇ ਡਾ. ਕੇਵਲ ਕ੍ਰਿਸ਼ਨ ਨੇ ਕਿਹਾ ਕਿ ਸ਼ਹਿਰ ਵਿਚ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ਜਿਨ੍ਹਾਂ ਨਾਲ ਆਪਸੀ ਭਾਈਚਾਰਾ, ਨਵੀਂ ਚੇਤਨਾ, ਆਂਤਮਿਕ ਬੱਲ, ਅਤੇ ਆਪਸੀ ਵਿਚਾਰ ਪਰਿਵਰਤਨ ਦਾ ਮੌਕਾ ਮਿਲਦਾ ਹੈ ਅਤੇ ਮਨੁੱਖ ਦੀ ਸ਼ਰੀਰਕ ਅਤੇ ਦਿਮਾਗੀ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ | ਮਨੁਖ ਤਾਜ਼ਗੀ ਅਤੇ ਨਵੀਂ ਸੰਭਾਵਨਾਵਾਂ ਨਾਲ ਜੁੜਿਆ ਰਹਿੰਦਾ ਹੈ | ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਸਾਹਿਤਕ ਰਸ ਅਤੇ ਅੰਤਰ ਆਤਮਿਕ ਸੁਖ ਲਭਦੇ ਰਹਿਣਾ ਚਾਹੀਦਾ ਹੈ | ਡਾ. ਇਸ਼ਤਿਆਕ ਅਹਿਮਦ ਵਰਗੇ ਮਹਾਂਪੁਰਸ਼ਾਂ ਦਾ ਜੀਵਨ ਰੇਤ ਤੇ ਬਣੇ ਹੋਏ ਪਦ ਚਿੰਨ੍ਹਾਂ ਦੇ ਸਮਾਨ ਹੁੰਦਾ ਹੈ, ਜਿੰਨ੍ਹਾ ਨੂੰ  ਵੇਖ ਕੇ ਆਉਣ ਵਾਲੀਆਂ ਪੀੜੀਆਂ ਆਪਣਾ ਮਾਰਗ ਚੁਣਦੀਆਂ ਹਨ | ਮਹਾਂਪੁਰਸ਼ਾਂ ਦਾ ਇਹ ਜੀਵਨ ਸਾਹਿਤ-ਬੰਧਨ ਵਿਚ ਜੀਵਨ ਵਿਧਾ ਦੇ ਰੂਪ ਵਿਚ ਸਾਨੂੰ ਪ੍ਰਾਪਤ ਹੁੰਦਾ ਹੈ |ਵੇਖਿਆ ਜਾਵੇ ਡਾ. ਸਾਹਿਬ ਦੀ ਪ੍ਰਸਿੱਧੀ ਦਰਸਾਉਂਦੀ ਹੈ ਕਿ ਭਾਰਤੀਏ ਹਿੰਦੀ ਸਿਨੇਮਾ ਵਿਚ ਸਖਿਰ ਭਾਵਾਂ ਨੂੰ  ਗਤੀ ਪ੍ਰਦਾਨ ਕਰਦੀ ਹੈ | ਸਿਨੇਮਾ ਵਿਚ ਬਹੂ ਸੰਖਿਅਕ ਸਮਾਜ ਅਪਣੇ ਸਮਗਰ ਤੇਵਰੁ, ਕਲੇਵਰ, ਸੰਵਾਦਾ, ਪਾਤਰਾ, ਕਿੱਸੇ, ਕਹਾਣੀਆਂ ਵਿਚ ਮੌਜੂਦ ਹੈ |ਭਾਰਤੀਏ ਸਿਨੇਮਾ ਜਗਤ ਵਿਚ ਪੰਜਾਬੀ ਅਭਿਨੇਤਾਵਾਂ ਨੇ ਮਹੱਤਵਪੂਰਨ ਅਤੇ ਅਮੁੱਲ ਯੋਗਦਾਨ ਪਾਇਆ ਹੈ | ਆਪਣੇ-ਆਪਣੇ ਤਰੀਕੇ ਨਾਲ ਸਿਨੇਮਾ ਵਿਚ ਕਸ਼ਮਤਾ ਪੈਦਾ ਕੀਤੀ ਹੈ | ਉਨ੍ਹਾਂ ਦੇ ਕਿਰਦਾਰ ਪ੍ਰਭਾਵਿਤ ਤੇ ਪ੍ਰਤੀਬਿੰਬਿਤ ਕਰਦੇ ਹਨ | ਇਹ ਸਾਰੇ ਉਦੇਸ਼ ਮੂਲਕ ਸਾਮਾਜਿਕ ਸਰੋਕਾਰਾਂ ਦੀ ਇਕ ਲੋਕ ਪਿ੍ਯਤਾ ਫਿਲਮਾਂ ਦੇ ਲਈ ਪਹਿਚਾਣੇ ਜਾਂਦੇ ਹਨ | ਸਾਮਾਜਿਕ ਸਰੋਕਾਰਾਂ ਲਾਲ ਸਿੱਧੇ ਜੋੜਨ ਵਾਲੇ ਸਮਕਸ਼ ਅਭਿਨੇਤਾ ਹਨ | ਉਨ੍ਹਾਂ ਦੀ ਕਾਰਗੁਜ਼ਾਰੀ ਅੰਤਰ ਆਤਮਾ ਨੂੰ  ਦਸਤਕ ਦਿੰਦੀ ਹੈ ਅਤੇ ਸਬਲ ਤੇ ਸਾਹਸ ਦਿੰਦੀ ਹੈ |

ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਬਲਵਿੰਦਰ ਬਾਲਮ, ਡਾ. ਕੇਵਲ ਕ੍ਰਿਸ਼ਨ, ਰਾਕੇਸ਼ ਮਲੋਹੋਤਰਾ, ਕੰਵਰਜੀਤ ਸਿੰਘ ਸੈਣੀ, ਕਰਨਲ ਬਖ਼ਸ਼ੀ, ਦਲਜੀਤ ਸਿੰਘ ਡਡਵਾਲ, ਡਾ. ਅਰੁਨ ਖਹਿਰਾ, ਡਾ. ਜਸਵੰਤ ਸਿੰਘ, ਡਾ. ਅਜੇ ਮਹਾਜਨ, ਪਿ੍ੰਸੀਪਲ ਆਰੀਆ ਮਹਿਲਾ ਕਾਲੇਜ, ਪਿ੍ੰਸੀਪਲ ਐਮ.ਡੀ.ਕੇ., ਰਵੀ ਕੁਮਾਰ, ਵਨੀਤ ਮਹਾਜਨ, ਐਡਵੋਕੇਟ ਅਸ਼ੋਕ ਗੁਪਤਾ, ਬੀ.ਬੀ.ਪੁਰੀ, ਪਿ੍ੰ. ਦਿਨੇਸ਼ ਸ਼ਰਮਾ, ਸ਼ਮਿੰਦਰ ਸ਼ਰਮਾ, ਕਵੀ ਵਿਜੇ ਕੁਮਾਰ, ਬੋਨੂ ਮਹਾਜਨ, ਅਨਿਲ ਧਾਰਾ, ਰਮਨ ਭੱਲਾ, ਮਾਸਟਰ ਸੋਹਨ, ਰਾਜਿੰਦਰ ਕੁਮਾਰ,ਮਨੂੰ ਆਦਿ ਹਾਜ਼ਰ ਸਨ |ਇਹ ਇਕ ਯਾਦਗਾਰੀ ਸਮਾਗਮ  ਹੋ ਨਿਬੜਿਆ।