Headlines

ਉਘੇ ਰੀਐਲਟਰ ਯਾਦਵਿੰਦਰ ਸਿੰਘ ਦਿਓਲ ਦੀ ਬੇਟੀ ਗੁਰਵੀਨ ਦਾ ਸ਼ੁਭ ਆਨੰਦ ਕਾਰਜ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਵਿੰਨੀਪੈਗ ਦੇ ਉਘੇ ਰੀਐਲਟਰ ਯਾਦਵਿੰਦਰ ਸਿੰਘ ਦਿਓਲ ਤੇ ਸ੍ਰੀਮਤੀ ਕੰਵਲਜੀਤ ਕੌਰ ਦਿਓਲ ਦੀ ਬੇਟੀ ਗੁਰਵੀਨ ਦਾ ਸ਼ੁਭ ਆਨੰਦ ਕਾਰਜ ਕਾਕਾ ਜਿੰਮੀ ਬਰਾੜ ਸਪੁੱਤਰ  ਸ੍ਰੀਮਤੀ ਮਹਿੰਦਰ ਕੌਰ ਤੇ ਸਾ ਰਵਿੰਦਰ ਸਿੰਘ ਬਰਾੜ  ਨਾਲ ਪੂਰਨ ਗੁਰਮਰਿਯਾਦਾ ਮੁਤਾਬਿਕ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਸ਼ਹਿਰ ਦੀਆਂ ਉਘੀਆਂ ਸ਼ਖਸੀਅਤਾਂ ਨੇ ਸ਼ਾਮਿਲ ਹੁੰਦਿਆਂ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ।