Headlines

ਢਡਵਾਲ ਪਰਿਵਾਰ ਨੂੰ ਸਦਮਾ- ਨਰਿੰਦਰ ਕੌਰ ਢਡਵਾਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਇਥੋ ਦੇ ਢਡਵਾਲ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ  ਪਰਿਵਾਰ ਦੇ ਸ੍ਰੀਮਤੀ ਨਰਿੰਦਰ ਕੌਰ ਢਡਵਾਲ ਅਚਾਨਕ ਸਵਰਗ ਸਿਧਾਰ ਗਏ। ਉਹ ਆਪਣੇ ਪਿੱਛੇ ਪਤੀ ਸ ਅਵਤਾਰ ਸਿੰਘ ਢਡਵਾਲ, ਦੋ ਬੇਟੀਆਂ ਹਰਜੋਤਕਿਰਨ ਅਤੇ ਮਨਜੋਤ ਤੇ ਬੇਟਾ ਪ੍ਰਤਾਪ ਸਿੰਘ ਢਡਵਾਲ ਛੱਡ ਗਏ ਹਨ। ਉਹ ਪੰਜਾਬ ਦੇ ਜਿਲਾਂ ਨਵਾਂਸ਼ਹਿਰ ਦੇ ਪਿੰਡ ਸ਼ਹਿਬਾਜ਼ਪੁਰ ਨਾਲ ਸਬੰਧਿਤ ਸਨ ਤੇ ਉਹਨਾਂ ਦਾ ਪੇਕਾ ਪਿੰਡ ਕਿਸ਼ਨਪੁਰ, ਕਾਠਗੜ, ਤਹਿਸੀਲ ਬਲਾਚੌਰ ਸੀ। ਉਹ ਸ ਰਣਜੀਤ ਸਿੰਘ ਦਿਆਲ ਦੇ ਭੈਣਜੀ ਸਨ। ਸਵਰਗੀ ਨਰਿੰਦਰ ਕੌਰ ਢਡਵਾਲ ਦੀ ਮ੍ਰਿਤਕ ਦੇਹ ਦਾ ਅੰਤਮ ਸੰਸਕਾਰ 17 ਜੂਨ ਨੂੰ ਬਾਦ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਸਰੀ ਵਿਖੇ ਹਾਲ ਨੰਬਰ 3 ਵਿਚ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਅਮਰਜੀਤ ਸਿੰਘ ਦਿਆਲ ਨਾਲ ਫੋਨ ਨੰਬਰ 778-990-1715 ਉੁਪਰ ਸੰਪਰਕ ਕੀਤਾ ਜਾ ਸਕਦਾ ਹੈ।