Headlines

ਐਡਮਿੰਟਨ ਵਿਚ 11ਵਾਂ ਮੇਲਾ ਪੰਜਾਬੀਆਂ ਦਾ 19 ਅਗਸਤ ਨੂੰ

ਐਡਮਿੰਟਨ ( ਦੀਪਤੀ, ਗੁਰਪ੍ਰੀਤ ਸਿੰਘ)- ਕੈਨੇਡੀਅਨ ਮਜੈਕ ਆਰਟਿਸਟ ਐਸੋਸੀਏਸ਼ਨ ਆਫ ਐਡਮਿੰਟਨ ਵਲੋਂ  ਹਰ ਸਾਲ ਦੀ ਤਰਾਂ ਇਸ ਵਾਰ 11ਵਾਂ ਮੇਲਾ ਪੰਜਾਬੀਆਂ ਦਾ 19 ਅਗਸਤ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 2 ਵਜੇ ਕਰਵਾਇਆ ਜਾ ਰਿਹਾ ਹੈ। PUSHA ਦੀਆਂ ਖੁੱਲੀਆਂ ਗਰਾਉਂਡਾਂ ਵਿਚ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ  ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ਜਦੋਂਕਿ ਮਸ਼ਹੂਰ ਪੰਜਾਬੀ ਗਾਇਕ  ਨਿਰਮਲ ਸਿੱਧੂ, ਰਣਜੀਤ ਰਾਣਾ, ਮਨਿੰਦਰ ਦਿਉਲ , ਜਸਨੂਰ, ਫਤਿਹ ਸਿਆਣ ਅਤੇ ਐਡਮਿੰਟਨ ਸ਼ਹਿਰ ਦੇ ਨਾਮਵਾਰ ਕਲਾਕਾਰ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਮੇਲੇ ਦੇ ਪ੍ਰਬੰਧਕ ਉਪਿੰਦਰਜੀਤ ਸਿੰਘ ਮਠਾੜੂ ਨੇ ਉਕਤ ਜਾਣਕਾਰੀ ਦਿੰਦਿਆਂ ਐਡਮਿੰਟਨ ਵਾਸੀਆਂ ਨੂੰ ਮੇਲੇ ਵਿਚ ਹਾਜ਼ਰੀ ਭਰਨ ਦਾ ਖੁੱਲਾ ਸੱਦਾ ਦਿੱਤਾ  ਹੈ। ਵਧੇਰੇ ਜਾਣਕਾਰੀ ਲਈ ਉਪਿੰਦਰ ਮਠਾੜੂ ਨਾਲ ਫੋਨ ਨੰਬਰ 780-267-7740 ਜਾਂ ਲਾਡੀ ਸੂਸਾਂਵਾਲਾ ਨਾਲ ਫੋਨ ਨੰਬਰ 780-297-6105 ਉਪਰ ਸੰਪਰਕ ਕੀਤਾ ਜਾ ਸਕਦਾ ਹੈ।