Headlines

ਬੀ ਸੀ ਐਨ ਡੀ ਪੀ ਵਿਧਾਇਕਾਂ ਵਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਤੇ ਅਫਸੋਸ ਪ੍ਰਗਟਾਵਾ

ਸੁਰੱਖਿਆ ਅਧਿਕਾਰੀਆਂ ਦੀ ਜਾਂਚ ਨੂੰ ਸਮਰਥਨ-

ਵਿਕਟੋਰੀਆ ( ਦੇ ਪ੍ਰ ਬਿ)- ਬੀ ਸੀ ਐਨ ਡੀ ਪੀ ਗਵਰਨਮੈਂਟ ਕੌਕਸ ਨਾਲ ਸਬੰਧਿਤ ਐਮ ਐਲ ਏਜ਼ ਵਲੋਂ ਜਾਰੀ ਇਕ ਬਿਆਨ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਦੁਖਦਾਈ ਹੱਤਿਆ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਥੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ “ ਭਾਈਚਾਰੇ ਦੇ ਹਰੇਕ ਵਿਅਕਤੀ ਵਾਂਗ, ਅਸੀਂ ਵੀ ਹਰਦੀਪ ਸਿੰਘ ਨਿੱਝਰ ਦੀ ਭਿਆਨਕ ਹੱਤਿਆ ਤੋਂ ਡੂੰਘੇ ਸਦਮੇ ਵਿੱਚ ਹਾਂ। ਅਸੀਂ ਉਸ ਦੇ ਪਰਿਵਾਰ ਅਤੇ ਸਬੰਧੀਆਂ ਨਾਲ ਅਫਸੋਸ ਦਾ ਪ੍ਰਗਟਾਵਾ ਕਰਦੇ ਹਾਂ।  “ਇਹ ਹਿੰਸਾ ਦੀ ਇੱਕ ਘਿਣਾਉਣੀ ਕਾਰਵਾਈ ਸੀ, ਜੋ ਇਕ  ਧਾਰਮਿਕ ਸਥਾਨ ਜਿਥੇ ਲੋਕ ਸ਼ਾਂਤੀ ਲਈ ਪ੍ਰਾਰਥਨਾ ਕਰਨ ਜਾਂਦੇ ਹਨ, ਉਸਦੀ ਹਦੂਦ ਅੰਦਰਨਾ ਵਾਪਰਨਾ  ਹੋਰ ਵੀ ਪਰੇਸ਼ਾਨ ਕਰਨ ਵਾਲੀ ਹ। ਸਾਨੂੰ ਸਾਰਿਆਂ ਨੂੰ ਇੱਕ ਸਮਾਜ ਦੇ ਤੌਰ ‘ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਬਿਆਨ ਵਿਚ ਅੱਗੇ ਕਿਹਾ ਹੈ ਕਿ “ ਪੁਲਿਸ ਫੋਰਸ ਨਾਲ ਸਬੰਧਿਤ ਅਧਿਕਾਰੀ ਇਸ ਘਟਨਾ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ ਤਾਂਕਿ ਇਸ ਘਿਨਾਉਣੀ ਘਟਨਾ ਲਈ ਜਿ਼ੰਮੇਵਾਰ ਲੋਕਾਂ ਨੂੰ ਕਟਿਹਰੇ ਵਿਚ ਖੜਾ ਕੀਤਾ ਜਾ ਸਕੇ।

ਇਹ ਬਿਆਨ ਜਾਰੀ ਕਰਨ ਵਾਲੇ ਵਿਧਾਇਕਾਂ ਵਿਚ ਰਵੀ ਕਾਹਲੋਂ, ਹੈਰੀ ਬੈਂਸ, ਰਚਨਾ ਸਿੰਘ, ਬਰੂਸ ਰਾਲਸਟਨ, ਜਿੰਨੀ ਸਿਮਸ , ਜਗਰੂਪ ਬਰਾੜ, ਅਮਨ ਸਿੰਘ,  ਗੈਰੀ ਬੈਗ ਤੇ ਮਾਈਕ ਸਟਾਰਚਕ ਦੇ ਨਾਮ ਸ਼ਾਮਿਲ ਹਨ।

BC NDP MLAs have released the following statement:

“Like everyone in our community, we are deeply shocked by the horrific killing of Hardeep Singh Nijjar. We mourn with his family and loved ones.

“This was an abhorrent act of violence, made even more disturbing by its presence at a place of worship where people go to find peace. We must all stand against it as a community.

“Law enforcement authorities are actively investigating. They have our full support as they work to bring those responsible to justice.”

Signed by Ravi Kahlon, Harry Bains, Rachna Singh, Bruce Ralston, Jinny Sims, Garry Begg, Mike Starchuk, Jagrup Brar, Aman Singh.