Headlines

ਵਿੰਨੀਪੈਗ ਵਿਚ ਕੌਮਾਂਤਰੀ ਯੋਗਾ ਦਿਵਸ ਮਨਾਇਆ

ਵਿੰਨੀਪੈਗ ( ਸ਼ਰਮਾ)- ਅੱਜ ਇਥੇ ਇੰਟਰਨੈਸ਼ਨਲ ਯੋਗਾ ਦਿਵਸ ਮੌਕੇ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਯੋਗਾ ਦਿਵਸ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕ ਅਮਰਜੀਤ ਸਿੰਘ, ਡੈਰਕ ਡੇਬੀ, ਅੰਜਨਾ ਕੁਮਾਰ, ਕਾਮਤਾ ਰਾਓ ਸਿੰਘ, ਫੈਲਿਕਸ ਪਰੇਰਾ ਤੇ ਰੋਮੀਓ ਦੇ ਯਤਨਾਂ ਸਦਕਾ ਸ਼ਾਮ 4 ਵਜੇ ਤੋਂ 5.45 ਤੱਕ ਯੋਗਾ ਕਲਾਸ ਲਗਾਈ ਗਈ। ਇਸ ਮੌਕੇ ਪ੍ਰਬੰਧਕਾਂ ਵਲੋਂ ਮਨੁੱਖ ਦੀ ਜਿਸਮਾਨੀ ਤੰਦਰੁਸਤੀ ਲਈ ਯੋਗਾ ਦੀ ਮਹੱਤਤਾ ਅਤੇ ਭਾਰਤ ਸਰਕਾਰ ਦੀ ਪਹਿਲਕਦਮੀ ਉਪਰ ਇਸਨੂੰ ਕੌਮਾਂਤਰੀ ਪੱਧਰ ਤੇ ਮਨਾਏ ਜਾਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।