Headlines

ਵਿੰਨੀਪੈਗ ਵਿਚ 8ਵਾਂ ਟੇਲੈਂਟ ਸ਼ੋਅ 2 ਜੁਲਾਈ ਨੂੰ

ਵਿੰਨੀਪੈਗ (ਸ਼ਰਮਾ)- ਬੁੱਲਾ ਆਰਟਸ ਇੰਟਰਨੈਸ਼ਨਲ ਵਲੋਂ ਅੱਠਵਾਂ ਸਲਾਨਾ ਟੇਲੈਂਟ ਸ਼ੋਅ 2 ਜੁਲਾਈ ਦਿਨ ਐਤਵਾਰ ਨੂੰ ਜੁਬਲੀ ਪਲੇਸ , 181 ਰਿਵਰਟਨ ਐਵਨਿਊ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਟਾਈਟਲ ਸਪਾਂਸਰ ਦਾਅਵਤ ਰੈਸਟੋਰੈਂਟ ਵਾਲੇ ਹੋਣਗੇ। ਪ੍ਰਬੰਧਕਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਇਸ ਪ੍ਰੋਗਰਾਮ ਵਿਚ ਵਧ ਚੜਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।