Headlines

ਯਾਦ ਰੱਖਣ ਯੋਗ ਗੱਲਾਂ ..

* ਸਿਆਣੇ ਕਹਿੰਦੇ ਹਨ ਕਿ ਸਿਰਫ ਭੌਂਕਣ ਕਾਰਨ ਹੀ ਕੁੱਤੇ ਨੂੰ ਕੁੱਤਾ ਨਹੀਂ ਕਿਹਾ ਜਾਂਦਾ ਕੁੱਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਹੋਰ ਹਰਕਤਾਂ ਵੀ ਨਾਕਾਬਿਲੇ ਬਰਦਾਸ਼ਤ ਹੋਣ  ਬੇਸ਼ਕ ਇਨਸਾਨ ਹੀ ਹੋਵੇ।
 *ਇਸ਼ਕ ਦਾ ਝੱਗਾ ਸਿਉਣ ਬੈਠੋ ਤਾਂ ਖਿਆਲਾਂ ਦਾ ਧਾਗਾ ਨਹੀਂ ਮੁੱਕਣਾ ਚਾਹੀਦਾ ਜਿਸ ਕੋਲ ਖ਼ਿਆਲਾਂ ਦਾ ਧਾਗਾ ਮੁੱਕ ਜਾਵੇ ਉਹ ਫ਼ਿਲਮੀ ਆਸ਼ਿਕ ਹੋਵੇਗਾ ਸ਼ਿਵ ਕੁਮਾਰ ਬਟਾਲਵੀ ਜਿਹਾ ਨਹੀਂ। 
* ਪਹਿਲੇ ਸਮਿਆਂ ਵਿੱਚ ਕਿਹਾ ਜਾਂਦਾ ਸੀ ਕਿ ਕਿਸੇ ਅੱਗੇ ਦੁੱਖ ਰੋਣ ਨਾਲ ਦੁੱਖ ਘਟ ਜਾਂਦਾ ਸੀ ਹੁਣ ਕਹਿੰਦੇ ਹਨ ਦੁੱਖ ਹੋਵੇ ਤਾਂ ਕੰਧ ਵੱਲ ਮੂੰਹ ਕਰਕੇ ਰੋ ਲਵੋ ਦੁਨੀਆਂ ਨੂੰ ਨਾਰਮਲ ਸ਼ਕਲ ਨਾਲ ਹੀ ਮਿਲੋ ।
 * ਜ਼ਮੀਨ ਅਤੇ ਤਕਦੀਰ ਦੀ ਇੱਕੋ ਤਾਸੀਰ ਹੈ ਜੋ ਬੀਜਦੇ ਹਾਂ ਉਹੋ ਉੱਗਦਾ ਹੈ।
 * ਚੰਗੇ ਲੋਕ ਰਿਸ਼ਤਿਆਂ ਨੂੰ ਉਹ ਤਾਲਾ ਲਾਉਂਦੇ ਹਨ ਜੋ ਹਥੌੜੇ ਨਾਲ ਟੁੱਟ ਜਾਵੇ ਜਾਂ ਆਰੀ ਨਾਲ ਹੀ ਵੱਢਿਆ ਜਾ ਸਕੇ, ਉਹ ਕਾਹਦਾ ਤਾਲਾ ਜੋ ਗੈਰਾਂ ਦੀ ਚਾਬੀ ਨਾਲ ਖੁੱਲ੍ਹ ਜਾਵੇ। *
 ਅੱਜ ਦੀ ਅਖ਼ਬਾਰ ਦੀ ਕੀਮਤ ਪੰਜ ਰੁਪਏ ਹੁੰਦੀ ਹੈ ਅਤੇ ਉਹ ਅਖ਼ਬਾਰ ਹੁੰਦੀ ਹੈ ਕੱਲ੍ਹ ਨੂੰ ਉਸੇ ਦੀ ਕੀਮਤ ਪੰਜਾਹ ਪੈਸੇ ਅਤੇ ਉਹ ਰੱਦੀ ਹੁੰਦੀ ਹੈ,ਇਸ ਲਈ ਜੋ ਕਰਨਾ ਹੈ ਸਮੇਂ ਨਾਲ ਹੀ ਕਰ ਲਉ। 
* ਇਹ ਕਦੀ ਵੀ ਮੁਮਕਿਨ ਨਹੀਂ ਹੋ ਸਕਦਾ ਕਿ ਤੁਸੀਂ ਹਰ ਇੱਕ ਦੀ ਨਜ਼ਰ ਵਿੱਚ ਬੇਗੁਨਾਹ ਹੋਵੋ ,,ਬੱਸ ਤੁਸੀਂ ਆਪਣੇ ਮਨ ਵਿੱਚ ਸੰਕਲਪ ਲਵੋ ਕਿ ਤੁਸੀਂ ਬੇਦਾਗ ਰਹੋ ।
  ਹਰਦੀਪ ਸਿੰਘ ਸੋਢੀ ਨਡਾਲਾ
 ਫ਼ੀਨਿਕ੍ਸ 
480 794 0325