Headlines

ਐਮ ਪੀ ਜਸਰਾਜ ਹੱਲਣ ਵਲੋਂ ਸਟੈਂਪੀਡ ਬਰੇਕਫਾਸਟ 8 ਜੁਲਾਈ ਨੂੰ

ਕੈਲਗਰੀ- ਕੈਲਗਰੀ ਫਾਰੈਸਟ ਲਾਅਨ ਤੋ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਵਲੋਂ 4 ਸਾਲਾਨਾ ਸਟੈਂਪੀਡ ਬਰੇਕਫਾਸਟ 8 ਜੁਲਾਈ ਨੂੰ ਸਵੇਰੇ 9 ਤੋਂ 12 ਵਜੇ ਤੱਕ ਮਾਰਲਬਰੋਅ ਮਾਲ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਮੁੱਖ ਮਹਿਮਾਨ ਵਜੋਂ ਪਧਾਰ ਰਹੇ ਹਨ। ਸ ਹੱਲਣ ਤੇ ਸਿਆਸੀ ਸਲਾਹਕਾਰ ਅੰਮ੍ਰਿਤ ਹੇਅਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਸ ਜਸਰਾਜ ਸਿੰਘ ਹੱਲਣ ਵਲੋਂ ਸਮੂਹ ਹਲਕਾ ਵਾਸੀਆਂ ਤੇ ਕੰਸਰਵੇਟਿਵ ਸਮਰਥਕਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।