Headlines

ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਸਦਮਾ- ਪਿਤਾ ਸਵਰਗਵਾਸ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਰੈੱਡ ਐਫ ਐਮ ਰੇਡੀਓ ਦੇ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋ ਉਨਾਂ ਦੇ ਪਿਤਾ ਸ ਸ਼ਮਸ਼ੇਰ ਸਿੰਘ ਥਿੰਦ ਬੀਤੇ ਦਿਨੀ ਸਵਰਗਵਾਸ ਹੋ ਗਏ। ਉਹ ਲਗਪਗ 91 ਸਾਲ ਦੇ ਸਨ।  ਸਵ. ਸ਼ਮਸ਼ੇਰ ਸਿੰਘ ਥਿੰਦ ਸਿੰਚਾਈ ਵਿਭਾਗ ਦੇ ਐਸ ਡੀ ਉ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਉਨਾਂ ਦਾ ਪਿਛਲਾ ਪਿੰਡ ਰਛੀਨ , ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਸੀ।  ਉਹ ਸਾਲ  1992 ਤੋਂ ਕੈਨੇਡਾ ਵਿਚ ਰਹਿ ਰਹੇ ਸਨ । ਪਰਿਵਾਰ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ  ਉਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 10 ਜੁਲਾਈ ਦਿਨ ਸੋਮਵਾਰ ਨੂੰ  ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ  ਦੁਪਿਹਰ 2.30 ਵਜੇ  ਕੀਤਾ ਜਾਵੇਗਾ ਉਪਰੰਤ ਅੰਤਿਮ ਅਰਦਾਸ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ  ਵਿਖੇ ਸ਼ਾਮ 4 ਵਜੇ ਹੋਵੇਗੀ।