Headlines

4 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਪੰਜਾਬੀ ਫਿਲਮ “ਬੱਲੇ ਓ ਚਲਾਕ ਸੱਜਣਾ”

ਫਿਲਮ ਨਿਰਮਾਤਾ ਪਰਮ ਸਿੱਧੂ, ਸੁੱਖੀ ਢਿੱਲੋਂ ਤੇ ਗੁਰੀ ਪੰਧੇਰ ਵਲੋਂ ਫਿਲਮ ਦਾ ਪੋਸਟਰ ਜਾਰੀ- ਪ੍ਰਸਿੱਧ ਗਾਇਕਾ ਅਮਰ ਨੂਰੀ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਸਮਾਜਿਕ ਰਿਸ਼ਿਤਆਂ ਤੇ ਬਣੀ ਪੰਜਾਬੀ ਪਰਿਵਾਰਕ ਫਿਲਮ “ਬੱਲੇ ਓ ਚਲਾਕ ਸੱਜਣਾ “ ਨੂੰ ਵਰਲਡ ਵਾਈਡ 4 ਅਗਸਤ ਨੂੰ ਰੀਲੀਜ ਕੀਤਾ ਜਾ ਰਿਹਾ ਹੈ। ਅੱਜ ਇਥੇ ਬੰਬੇਂ ਬੈਕੁਇਟ ਹਾਲ ਵਿੱਚ ਫਿਲਮ ਦੇ ਨਿਰਮਾਤਾ ਪਰਮ ਸਿੱਧੂ, ਸੁੱਖੀ ਢਿੱਲੋਂ ਤੇ ਗੁਰੀ ਪੰਧੇਰ ਵੱਲੋਂ  ਇਕ ਪ੍ਰੈਸ ਕਾਨਫਰੰਸ ਦੌਰਾਨ ਫ਼ਿਲਮ ਦੀ ਪੋਸਟਰ  ਜਾਰੀ ਕੀਤਾ ਗਿਆ ਤੇ ਫਿਲਮ ਨਿਰਮਾਤਾਵਾਂ ਤੇ ਕਲਾਕਾਰਾਂ ਵਲੋਂ ਫਿਲਮ ਬਾਰੇ ਅਨੁਭਵ ਸਾਂਝੇ ਕੀਤੇ ਗਏ। ਇਸ ਮੌਕੇ ਪ੍ਰਸਿੱਧ ਗਾਇਕਾ ਤੇ ਕਲਾਕਾਰ ਅਮਰ ਨੂਰੀ ਤੇ ਉਨਾਂ ਦੇ ਬੇਟੇ ਅਲਾਪ ਤੇ ਸਾਰੰਗ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਅਮਰ ਨੂਰੀ ਨੇ ਮੰਚ ਸਾਂਝਾ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਫਿਲਮ ਨਿਰਮਾਤਾਵਾਂ ਵਲੋਂ ਇਸ ਫਿਲਮ ਵਿਚ ਉਘੇ ਮੰਚ ਕਲਾਕਾਰਾਂ ਨੂੰ ਲੈਣ ਅਤੇ ਇਕ ਵਧੀਆ ਕਹਾਣੀ ਉਪਰ ਫਿਲਮ ਬਣਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਸ਼ੇਸ਼  ਤੌਰ ਤੇ ਸਰੀ ਦੇ ਐਮ ਐਲ ਏ ਤੇ ਸਨਅਤ ਮੰਤਰੀ ਜਗਰੂਪ ਸਿੰਘ ਬਰਾੜ, ਚੀਮਾ ਸਟੂਡੀਓ ਚੰਡੀਗੜ ਵਾਲੇ  ਜੇ ਐਸ ਚੀਮਾ, ਸ਼ੇਰੇ ਪੰਜਾਬ ਰੇਡਿਉ ਦੇ ਹੋਸਟ ਹਰਜੀਤ ਸਿੰਘ ਗਿੱਲ,  ਆਰਟਿਸਟ ਬੀ ਕੇ ਸਿੰਘ ਰੱਖੜਾ,ਗਾਇਕ ਗੋਰਾ ਚੱਕ ਵਾਲਾ, ਹਰਮੀਤ ਸਿੰਘ ਖੁੱਡੀਆਂ , ਪ੍ਰੋ ਰਾਜਵਿੰਦਰ ਸਿੰਘ, ਜਗਦੇਵ ਸਿੰਘ ਸੇਖੋਂ, ਦਿਲਜੀਤ ਸਿੰਘ ਸੰਧੂ , ਰਵਿੰਦਰ ਸਿੰਘ ਗਿੱਲ,ਸੁੱਖ ਪੰਧੇਰ, ਹਰਮੀਤ ਸਿੰਘ ਵਿਰਕ,ਕੁਲਦੀਪ ਰੂਮੀ, ਸਟੀਵ ਕੂਨਰ, ਇਕਵਿੰਦਰ ਸੇਖੋਂ, ਸੁਖਵਿੰਦਰਪਾਲ ਸਿੰਘ, ਰੁਪਿੰਦਰ ਸਿੰਘ ਕਾਹਲੋਂ, ਸਾਹਿਬ ਸਿੰਘ ਥਿੰਦ ਤੇ ਹੋਰ ਕਈ ਸਖਸੀਅਤਾਂ ਸ਼ਾਮਲ ਹੋਈਆਂ । ਮੰਚ ਸੰਚਾਲਕ ਨਵਲਪ੍ਰੀਤ ਰੰਗੀ ਨੇ ਫਿਲਮ ਦੇ  ਕਲਾਕਾਰਾਂ ਵਿਸ਼ੇਸ਼ ਰੂਪ ਵਿਚ ਮਹਾਂਵੀਰ ਸਿੰਘ ਭੁੱਲਰ, ਰੁਪਿੰਦਰ ਰੂਪੀ ਤੇ  ਵਿਕਰਮ ਚੌਹਾਨ  ਨੂੰ ਵੀਡਿਉ ਕਾਲ ਰਾਹੀਂ ਰੂਬਰੂ ਕਰਦਿਆਂ ਸਟੇਜ ਨੂੰ ਬਾਖੂਬੀ ਨਿਭਾਇਆ ।ਫਿਲਮ ਦੀ ਸਮੁੱਚੀ ਟੀਮ ਵੱਲੋਂ ਪੰਜਾਬੀ ਫਿਲਮਾਂ  ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ 4 ਅਗਸਤ ਨੂੰ ਸਿਨੇਮੇ ਦਾ ਸ਼ਿੰਗਾਰ ਬਣ ਰਹੀ ਪੰਜਾਬੀ ਫਿਲਮ “ਬੱਲੇ ਓ ਚਲਾਕ ਸੱਜਣਾ” ਨੂੰ ਦੇਖਣ ਲਈ ਪਰਿਵਾਰਾ ਸਮੇਤ ਜਾ ਕੇ ਚੰਗਾ ਸਿਨੇਮਾ ਦੇਖਣ ਦੀ ਪਿਰਤ ਪਾਈਏ। ਉਨਾਂ ਫਿਲਮ ਦੀ ਸਟਾਰ ਕਾਸਟ ਬਾਰੇ ਦੱਸਦਿਆਂ ਕਿਹਾ ਕਿ ਫਿਲਮ ਦੇ ਸਾਰੇ ਕਲਾਕਾਰ ਥੀਏਟਰ ਨਾਲ ਜੁੜੇ ਹੋਣ ਕਰਕੇ ਉਨਾਂ ਆਪਣੇ ਕਿਰਦਾਰਾਂ ਨੂੰ ਨਿਭਾ ਕੇ ਜੋ ਪਰਦੇ ਤੇ ਪੇਸ਼ ਕੀਤਾ , ਬਾ-ਕਮਾਲ ਕੀਤਾ ਹੈ। ਦਰਸ਼ਕ ਇਸ ਫਿਲਮ ਨੂੰ ਦੇਖਣ ਤੋਂ ਬਾਦ ਇਸ ਕਹਾਣੀ ਨੂੰ ਆਪਣੇ ਆਲੇ-ਦੁਆਲੇ ਵਿਚਰਦਿਆਂ ਮਹਿਸੂਸ ਕਰਨਗੇ। ਸੋ 4 ਅਗਸਤ ਨੂੰ ਸਾਰੇ ਪਰਿਵਾਰਾਂ ਸਮੇਤ ਇਸ ਫਿਲਮ ਨੂੰ ਦੇਖਣ ਜਾਵੋ ਤਾਂ ਕਿ ਅਸੀ ਚੰਗੀਆਂ ਤੇ ਮਿਆਰੀ ਫਿਲਮਾਂ ਦੇਖਣ ਦਾ ਹਿੱਸਾ ਬਣ ਸਕੀਏ।
ਵੀਡੀਓ ਕਾਲ ਰਾਹੀਂ ਜੁੜਦੇ ਹੋਏ ਫਿਲਮ ਦੇ ਕਲਾਕਾਰ-
ਫਿਲਮ ਦੀਆਂ ਝਲਕੀਆਂ-