Headlines

ਸਰੀ ਵਿਚ ਗਦਰੀ ਬਾਬਿਆਂ ਦਾ 27ਵਾਂ ਸਾਲਾਨਾ ਮੇਲਾ 6 ਅਗਸਤ ਨੂੰ

ਸਰੀ- ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਲੋਂ 27ਵਾਂ ਸਾਲਾਨਾ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ 6 ਅਗਸਤ ਨੂੰ ਬੇਅਰ ਕਰੀਕ ਪਾਰਕ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲਾ ਪ੍ਰਬੰਧਕ ਸਾਹਿਬ ਸਿੰਘ ਥਿੰਦ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ  ਇਹ ਮੇਲਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਮਹਾਨ ਇਨਕਲਾਬੀ ਸਰਦਾਰ ਅਜੀਤ ਸਿੰਘ ਅਤੇ ਕਾਮਾਗਾਟਾਮਾਰੂ ਜ਼ਹਾਜ ਦੇ ਮੁਸਾਫਿਰਾਂ ਦੇ ਵਕੀਲ ਜੋਸ਼ਫ ਐਡਵਰਡ ਬਰਡ਼ ਨੂੰ ਸਮਰਪਿਤ ਹੋਵੇਗਾ।