Headlines

ਪੰਜਾਬ ਭਵਨ ਸਰੀ ਵਲੋਂ ਪ੍ਰਸਿਧ ਰੰਗ ਕਰਮੀ ਡਾ ਸਾਹਿਬ ਸਿੰਘ ਤੇ ਕਵੀ ਬਲਵਿੰਦਰ ਸੰਧੂ ਦਾ ਵਿਸ਼ੇਸ਼ ਸਨਮਾਨ

ਸਰੀ ( ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਪੰਜਾਬ ਭਵਨ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਉਘੇ ਰੰਗ ਕਰਮੀ ਡਾ ਸਾਹਿਬ ਸਿੰਘ ਤੇ ਉਘੇ ਕਵੀ ਬਲਵਿੰਦਰ ਸੰਧੂ ਨਾਲ ਇਕ ਰੂਬਰੂ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਡਾ ਸਾਹਿਬ ਅਤੇ ਕਵੀ ਬਲਵਿੰਦਰ ਸੰਧੂ ਨੇ ਆਪਣੀ ਜੀਵਨ ਕਥਾ, ਸਿਰਜਣ ਪ੍ਰ੍ਕਿਰਿਆ, ਪ੍ਰਾਪਤੀਆਂ ਅਤੇ ਕਲਾ ਦਾ ਸਮਾਜ ਉਪਰ ਪ੍ਰਭਾਵ ਅਤੇ ਆਪਣੇ ਨਿੱਜੀ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ  ਸਰੋਤਿਆਂ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।

ਕਵੀ ਬਲਵਿੰਦਰ ਸੰਧੂ ਨੇ ਆਪਣੀਆਂ ਕੁਝ ਚੋਣਵੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਤੇ ਭਰਪੂਰ ਦਾਦ ਹਾਸਲ ਕੀਤੀ।

ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਵਲੋਂ ਦੋਵਾਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬ ਭਵਨ ਵਲੋਂ ਉਘੀਆਂ ਹਸਤੀਆਂ ਨਾਲ ਰੂਬਰੂ ਪ੍ਰੋਗਰਾਮ ਅਤੇ ਹੋਰ ਸਾਹਿਤਕ ਸਰਗਰਮੀਆਂ ਨੂੰ ਜਾਰੀ ਰੱਖਣ ਅਤੇ ਮਿਲ ਰਹੇ ਲੋਕ ਹੁੰਗਾਰੇ ਲਈ ਧੰਨਵਾਦੋ ਕੀਤਾ। ਇਸ ਮੌਕੇ ਡਾ ਸਾਹਿਬ ਅਤੇ ਬਲਵਿੰਦਰ ਸੰਧੂ ਦਾ ਫੁਲਕਾਰੀ ਅਤੇ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ।

ਇਸ ਮੌਕੇ ਉਘੇ ਲੇਖਕ ਡਾ ਚਰਨਜੀਤ ਸਿੰਘ ਉਡਾਰੀ ਅਤੇ ਯੂਕੇ ਦੇ ਪ੍ਰਸਿਧ ਬਿਜਨੈਸਮੈਨ ਸ ਜਸਪਾਲ ਸਿੰਘ ਢੇਸੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਕਵਿੰਦਰ ਚਾਂਦ ਨੇ ਬਾਖੂਬੀ ਨਿਭਾਈ।