Headlines

ਗਿੱਲ ਪਰਿਵਾਰ ਨੂੰ ਸਦਮਾ- ਨਿਰਮਲ ਸਿੰਘ ਗਿੱਲ ਸੁਰਗਵਾਸ

ਸਰੀ, 19 ਜੁਲਾਈ (ਹਰਦਮ ਮਾਨ)–ਸਰੀ ਦੇ ਗਿੱਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਸ. ਨਿਰਮਲ ਸਿੰਘ ਗਿੱਲ 17 ਜੁਲਾਈ 2023 ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਪਿਛਲਾ ਪਿੰਡ ਢੁੱਡੀਕੇ ਜ਼ਿਲਾ ਮੋਗਾ ਸੀ। ਉਹ ਤਕਰੀਬਨ 50 ਸਾਲ ਤੋਂ ਪ੍ਰਿੰਸ ਰੂਪਟ (ਕੈਨੇਡਾ) ਰਹੇ ਅਤੇ ਹੁਣ ਸਰੀ ਵਿਚ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 24 ਜੁਲਾਈ (ਦਿਨ ਸੋਮਵਾਰ) ਨੂੰ 2.30 ਵਜੇ ਰਿਵਰਸਾਈਡ ਫਿਊਨਰਲ ਹੋਮ (7410 ਹੌਪਕੌਟ ਰੋਡ) ਡੈਲਟਾ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (15255- 68 ਐਵੀਨਿਊ) ਵਿਖੇ ਹੋਵੇਗੀ। ਪਰਿਵਾਰ ਦੁੱਖ ਸਾਝਾ ਕਰਨ ਲਈ ਫੋਨ ਨੰਬਰ 604-961-1855 ਤੇ ਸੰਪਰਕ ਕੀਤਾ ਜਾ ਸਕਦਾ ਹੈ।