Headlines

ਯਾਦਗਾਰੀ ਹੋ ਨਿਬੜਿਆ ਲਾਇਨਜ ਆਫ ਪੰਜਾਬ ਆਜੋਲਾ ਵੱਲੋਂ  ਕਰਵਾਇਆ ਚੌਥਾ ਸ਼ਾਨਦਾਰ ਫੁੱਟਵਾਲ ਟੂਰਨਾਮੈਂਟ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਾਜਲੋਲਦੋ ਵਿਖੇ ਕਰਵਾਇਆ ਗਿਆ। ਜਿਸ ਵਿੱਚ 18 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਸੈਮੀਫ਼ਾਈਨਲ ਮੁਕਾਬਲਾ ਬੈਰਗਾਮੋ ਦਾ ਮਾਨਤੋਵਾ ਨਾਲ ਅਤੇ ਫਾਬਰੀਕੋ ਦਾ ਵੀਆਦਾਨਾ ਨਾਲ ਹੋਇਆ।  ਜਿਸ ਵਿੱਚ ਫਾਈਨਲ ਮੁਕਾਬਲਾ ਬੈਰਗਾਮੋ ਅਤੇ ਫਾਬਰੀਕੋ ਦੀਆਂ ਟੀਮਾਂ ਵਿਚਕਾਰ ਹੋਇਆ । ਫਾਈਨਲ ਮੁਕਾਬਲਾ ਦਰਸ਼ਕਾਂ ਵਾਸਤੇ ਬਹੁਤ ਹੀ ਰੋਮਾਂਚਿਕ ਰਿਹਾ। ਦੋਨੋਂ ਟੀਮਾਂ ਨੇ ਫਾਈਨਲ ਵਿੱਚ ਬਹੁਤ ਹੀ ਸੋਹਣੀ ਪ੍ਰਦਰਸ਼ਨੀ ਦਿਖਾਈ। ਜੀਰੋ ਜੀਰੋ ਤੇ ਦੋਨਾਂ ਟੀਮਾਂ ਰਹਿੰਦੀਆਂ ਹੋਈਆਂ ਅੰਤ ਇਹ ਮੈਚ ਪਨਲਟੀਆ ਤੇ ਜਾ ਕੇ ਖਤਮ ਹੋਇਆ। ਅੰਤ ਫਾਬਰੀਕੋ ਦੀ ਟੀਮ ਫਾਈਨਲ ਵਿੱਚ ਜੇਤੂ ਰਹੀ। ਫਾਈਨਲ ਵਿੱਚ ਜੇਤੂ ਰਹੀ ਟੀਮ ਨੂੰ ਟਰਾਫੀ ਅਤੇ 1 ਹਜ਼ਾਰ ਯੂਰੋ ਨਾਲ ਸਨਮਾਨ ਕੀਤਾ ਗਿਆ। ਅਤੇ ਦੂਜੇ ਸਥਾਨ ਤੇ ਰਹੀ ਬੈਰਗਾਮੋ ਦੀ ਟੀਮ ਨੂੰ ਟਰਾਫੀ ਅਤੇ 800 ਯੂਰੋ ਦੇ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਗੋਲਕੀਪਰ ਫਾਬਰੀਕੋ, ਬੈਸਟ ਪਲੇਅਰ ਮਾਨਵ, ਬੈਸਟ ਸਕੋਰਰ ਸੌਰਵ ਵੀਆਦਾਨਾ ਐਲਾਨੇ ਗਏ। ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਜਸਵੀਰ ਸਿੰਘ, ਬਿਕਰਮ ਸਿੰਘ,ਦਲਜੀਤ ਸਿੰਘ ਵੱਲੋਂ ਦਿੱਤਾ ਗਿਆ।ਅਤੇ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਮਨਪ੍ਰੀਤ ਸਿੰਘ ਸਟੂਡੀਓ ਮੁਲਤੀਪਰਾਤੀਕੇ ਮਨੈਰਵੀਓ, ਹਰਦੀਪ ਸਿੰਘ ਨਿਊ ਓਪਨਿਕ ਸਟੂਡੀਓ  ਮੁਲਤੀਪਰਾਤੀਕੇ ਆਜੋਲਾ ਵੱਲੋਂ ਦਿੱਤਾ ਗਿਆ। ਟਰੌਫੀਆ ਅਤੇ ਗਰਾਊਂਡ ਦੀ ਭੂਮਿਕਾ ਸਪੌਂਸਰ ਵਜੋਂ ਅਮਨਦੀਪ ਚੱਠਾ ਅਤੇ ਤਲਵਿੰਦਰ ਸਿੰਘ ਨੇ ਨਿਭਾਈ। ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ ਤੇ ਲਾਈਵ ਦਿਖਾਇਆ ਗਿਆ।ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਸਾਨੋ ਬ੍ਰੇਸ਼ੀਆਨੋ ਵੱਲੋਂ ਕੀਤੀ ਗਈ। ਇਸ ਮੌਕੇ ਇਟਲੀ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਮੇਸ਼ਾ ਹੀ ਅੱਗੇ ਵੱਧ ਕੇ ਯੋਗਦਾਨ ਪਾਉਂਦੀ ਸੰਸਥਾ ਕਲਤੂਰਾ ਸਿੱਖ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਲਾਇਨਸ ਆਫ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਪਹੁੰਚੀਆਂ ਸਮੁੱਚੀਆਂ ਟੀਮਾਂ ਦਾ ਧੰਨਵਾਦ ਕੀਤਾ ਗਿਆ।