Headlines

ਬਾਬਾ ਫਰੀਦ ਯਾਦਗਾਰੀ ਕਲੱਬ ਵਲੋਂ ਵਾਲੀਬਾਲ ਸ਼ੂਟਿੰਗ ਬਾਰੇ ਵਿਸ਼ੇਸ਼ ਮੈਗਜ਼ੀਨ ਜਾਰੀ

ਸੈਮੀਨਾਰ ਦੌਰਾਨ ਸਰੀ ਸਕੂਲਜ਼ ਟਰੱਸਟੀ ਗੈਰੀ ਥਿੰਦ ਵਲੋਂ ਸਕੂਲਾਂ ‘ਚ ਵਾਲੀਬਾਲ ਸ਼ੂਟਿੰਗ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਉਣ ਦਾ ਐਲਾਨ
ਖੇਡ ਸਰਗਰਮੀਆਂ ਨੂੰ ਕਲਮਬੰਦ ਕਰਨਾ ਚੰਗੀ ਪਹਿਲਕਦਮੀ -ਸੁੱਖੀ ਬਾਠ

ਕਲੱਬ ਵਲੋਂ ਮੈਗਜ਼ੀਨ ‘ਚ ਸਹਿਯੋਗ ਲਈ ਪੱਤਰਕਾਰ ਜੋਗਿੰਦਰ ਸਿੰਘ ਦਾ ਧੰਨਵਾਦ-

ਸਰੀ ( ਜੋਗਿੰਦਰ ਸਿੰਘ, ਮਹੇਸ਼ਇੰਦਰ ਸਿੰਘ ਮਾਂਗਟ) -ਬਾਬਾ ਫਰੀਦ ਯਾਦਗਾਰੀ ਵਾਲੀਬਾਲ ਸ਼ੂਟਿੰਗ ਕਲੱਬ ਸਰੀ ਵਲੋਂ ਪਿਛਲੇ ਤਿੰਨ ਦਹਾਕਿਆ ਤੋਂ ਕੈਨੇਡਾ ‘ਚ ਕੀਤੀਆਂ ਜਾ ਰਹੀਆਂ ਖੇਡ ਸਰਗਰਮੀਆਂ ਨੂੰ ਕਲਮਬੰਦ ਕਰਦਾ ਮੈਗਜ਼ੀਨ ਰਿਲੀਜ਼ ਕਰਨ ਲਈ ਅੱਜ ਇਥੇ ਪੰਜਾਬ ਭਵਨ ਵਿਖੇ ਇਕ ਖੇਡ ਸਮਾਰੋਹ ਕਰਵਾਇਆ ਗਿਆ l ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਰੀ ਸਕੂਲਜ਼ ਦੇ ਟਰੱਸਟੀ ਸ੍ਰੀ ਗੈਰੀ ਥਿੰਦ ਨੇ ਖੇਡ ਕਲੱਬ ਦੇ ਕੈਨੇਡਾ ‘ਚ ਖੇਡ ਉਪਰਾਲਿਆਂ ਦੀ ਭਰਪੂਰ ਸਲਾਘਾ ਕਰਦਿਆਂ, ਆਉਂਦੇ ਸਮੇਂ ‘ਚ ਸਰਕਾਰੀ ਪੱਧਰ ‘ਤੇ ਸਰੀ ਦੇ ਸਕੂਲਾਂ ‘ਚ ਜਿਲ੍ਹਾ ਪੱਧਰ ‘ਤੇ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ l ਉਨ੍ਹਾਂ ਬਾਬਾ ਫਰੀਦ ਕਲੱਬ ਨੂੰ 500 ਡਾਲਰ ਦਾ ਚੈੱਕ ਵੀ ਵਿੱਤੀ ਸਹਾਇਤਾ ਵਜੋਂ ਭੇਟ ਕੀਤਾl ਇਸ ਮੌਕੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਦੇ ਉਪਰਾਲੇ ਅਹਿਮ ਹਨ l ਉਨ੍ਹਾਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਤ ਭੂਮੀ ‘ਤੇ ਪਾਣੀ ਦੀ ਮਾਰ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮਾਤ ਭੂਮੀ ‘ਤੇ ਸਹਿਯੋਗ ਦਾ ਸੱਦਾ ਦਿੱਤਾl ਇਸ ਮੌਕੇ ਸ੍ਰੀ ਥਿੰਦ ਅਤੇ ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ ਵੀ ਕੀਤਾ । ਜਗਰਾਉਂ ਤੋਂ ਪੁੱਜੇ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਦਹਾਕੇ ਪਹਿਲਾਂ ਪ੍ਰਵਾਸ ਕਰਕੇ ਕੈਨੇਡਾ ਪੁੱਜੇ ਪੰਜਾਬੀ ਆਪਣੇ ਨਾਲ ਆਪਣੇ ਸੌਂਕ ਵੀ ਲੈ ਆਏ ਤੇ ਇਨ੍ਹਾਂ ਪੰਜਾਬੀਆਂ ਨੇ ਆਪਣੀਆਂ ਰੌੜਾਂ ਦੀਆਂ ਵਿਰਾਸਤੀ ਖੇਡਾਂ ਨੂੰ ਇਥੋਂ ਦੇ ਇੰਨਡੋਰ ਸਟੇਡੀਅਮਾਂ ਦਾ ਸਿੰਗਾਰ ਬਣਾ ਦਿੱਤਾl ਉਨ੍ਹਾਂ ਕਲੱਬ ਦੇ ਉਪਰਾਲੇ ਲਈ ਵਧਾਈ ਦਿੱਤੀ ਅਤੇ ਇਸ ਖੇਡ ਨੂੰ ਪੰਜਾਬ ਵਿਚ ਸਰਕਾਰੀ ਤੌਰ ‘ਤੇ ਉਤਸਾਹਿਤ ਕਰਨ ਲਈ ਯਤਨਾਂ ਨੂੰ ਤੇਜ ਕਰਨ ਦਾ ਸੱਦਾ ਦਿੱਤਾ l ਇਸ ਮੌਕੇ ਕਲੱਬ ਵਲੋਂ ਵਰਿੰਦਰ ਸਿੰਘ ਖੱਟੜਾ ਨੇ ਕਲੱਬ ਦੀਆਂ ਖੇਡ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਤੇ ਇਨ੍ਹਾਂ ਉਪਰਲਿਆਂ ਨੂੰ ਹੋਰ ਤੇਜ ਕਰਨ ਦਾ ਭਰੋਸਾ ਦਿੱਤਾ l ਇਸ ਮੌਕੇ ਕਲੱਬ ਵਲੋਂ ਰਾਗੀ ਸਰੀ ਨੇ ਵਾਲੀਬਾਲ ਸ਼ੂਟਿੰਗ ਨੂੰ ਪਰਮੋਟ ਕਰਨ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ । ਇਸ ਮੌਕੇ ਜਗਦੇਵ ਸਿੰਘ ਢਿੱਲੋਂ ਅਤੇ ਆਕਾਸ਼ ਛੀਨਾ ਨੇ ਕਲੱਬ ਵਲੋਂ ਸਮੂਹ ਸਖਸੀਅਤਾਂ ਦਾ ਧੰਨਵਾਦ ਕੀਤਾ l ਇਸ ਮੌਕੇ ਸਾਹਿਤਕਾਰ ਸ੍ਰੀ ਕਵਿੰਦਰ”ਚਾਂਦ” ਸਮੇਤ ਵੱਖ -ਵੱਖ ਵਾਲੀਬਾਲ ਸ਼ੂਟਿੰਗ ਕਲੱਬਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ l