Headlines

ਸ਼ਰਧਾਂਜਲੀ- ਸੁਰਿੰਦਰ ਸ਼ਿੰਦਾ….

ਗੀਤ-    –  ਕੁਲਵੀਰ ਸਿੰਘ ਡਾਨਸੀਵਾਲ –

ਇੱਕ ਹੁੰਦਾ ਸੀ ਸ਼ਿੰਦਾ ,ਸਭ ਨੂੰ ਹੁੱਬ ਕੇ ਦੱਸਣਗੇ

ਸ਼ਿੰਦਿਆ ਤੈਨੂੰ ਸਦਾ ਪੰਜਾਬੀ ,ਚੇਤੇ ਰੱਖਣਗੇ

***+************************

ਸ਼ਿੰਦਿਆ ਤੂੰ ਸੀ ਸੱਚੀਂ ,ਛਿੰਦਾ ਪੁੱਤ ਪੰਜਾਬੀ ਦਾ

ਕਲਾਕਾਰ ਸੀ ਚੋਟੀ ਦਾ ਤੂੰ , ਬੋਲੀ ਸਾਡੀ ਦਾ

ਤੇਰੇ ਗਾਏ ਗੀਤਾਂ ਉੱਤੇ ਸਦਾ ਹੀ ਨਚਣਗੇ

ਸ਼ਿੰਦਿਆ ਤੈਨੂੰ ਸਦਾ ਪੰਜਾਬੀ ,ਚੇਤੇ ਰੱਖਣਗੇ

***************************

ਤੇਰੀਆਂ ਹੇਕਾਂ ਤੇਰੇ ਗਾਣੇ ਕਦੇ ਨਹੀਂ ਭੁੱਲਣੇ

ਗੀਤਾਂ ਉੱਤੇ ਭੰਗੜੇ ਪਾਣੇ ਕਦੇ ਨਹੀਂ ਭੁੱਲਣੇ

‘ਪੁੱਤ ਜੱਟਾਂ ਦੇ”ਫਿਲਮ ਨੂੰ ਲੋਕੀਂ ਜਦ ਵੀ ਤੱਕਣਗੇ

ਸ਼ਿੰਦਿਆ ਤੈਨੂੰ ਸਦਾ ਪੰਜਾਬੀ ਚੇਤੇ ਰੱਖਣਗੇ

*****************************

ਜਦੋਂ ਕਦੇ ਪੰਜਾਬੀ ਨਵਾਂ ਟਰੱਕ ਲਿਆਵਣਗੇ

ਗੀਤ ਟਰੱਕਾਂ ਵਾਲਾ ਤੇਰਾ ਸਦਾ ਹੀ ਲਾਵਣਗੇ

ਲੰਮਿਆਂ ਰੂਟਾਂ ਉੱਤੇ ਜਦ ਵੀ ਧੂੜਾਂ ਪੱਟਣਗੇ

ਸ਼ਿੰਦਿਆ ਤੈਨੂੰ ਸਦਾ ਪੰਜਾਬੀ ਚੇਤੇ ਰੱਖਣਗੇ

***************************

ਤੇਰਾ ਕੁੜਤਾ ਚੌੜਾ ਜੁੱਸਾ ਅੱਤ ਹੀ ਲਗਦਾ ਸੀ

ਡਾਣਸੀਵਾਲੀਆ ਧੂਵਾਂ ਚਾਦਰਾ ਵਾਹਲਾ ਫੱਬਦਾ ਸੀ

ਸਾਂਭ ਸਾਂਭ ਕੇ ਤੇਰੀ ਪੱਗ ਦੇ ਮੇਚੇ ਰੱਖਣਗੇ

ਸ਼ਿੰਦਿਆ ਤੈਨੂੰ ਸਦਾ ਪੰਜਾਬੀ ਚੇਤੇ ਰੱਖਣਗੇ …