Headlines

ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਦੇ ਡੈਲੀਗੇਟਸ ਵਲੋਂ ਖਾਲਸਾ ਕਰੈਡਿਟ ਯੂਨੀਅਨ ਸਰੀ ਦਾ ਵਿਸ਼ੇਸ਼ ਦੌਰਾ

ਸੀਈਓ ਹਰਦੀਪ ਸਿੰਘ ਬੈਂਸ ਤੇ ਸਟਾਫ ਵਲੋਂ ਭਰਵਾਂ ਸਵਾਗਤ-

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਵੈਨਕੂਵਰ ਵਿਖੇ 23 ਤੋਂ 26 ਜੁਲਾਈ ਤੱਕ ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿਚ ਵਿਸ਼ਵ ਭਰ ਤੋਂ ਕਰੈਡਿਟ ਯੂਨੀਅਨਾਂ ਦੇ ਉਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਯੂ ਐਸ ਏ, ਬਰਾਜ਼ੀਲ, ਕੈਨੇਡਾ, ਆਸਟਰੇਲੀਆ ਅਤੇ ਯੂਰਪ ਦੀਆਂ ਕਰੈਡਿਟ ਯੂਨੀਅਨਾਂ ਦੇ ਨੁਮਾਇੰਦੇ ਸਰੀ ਵਿਖੇ ਖਾਲਸਾ ਕਰੈਡਿਟ ਯੂਨੀਅਨ ਦੇ ਮੁੱਖ ਦਫਤਰ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਜਿਹਨਾਂ ਦਾ ਖਾਲਸਾ ਕਰੈਡਿਟ ਯੂਨੀਅਨ ਦੇ ਸੀਈਓ ਸ ਹਰਦੀਪ ਸਿੰਘ ਬੈਂਸ ਅਤੇ ਸਟਾਫ ਵਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਸ  ਬੈਂਸ ਨੇ ਖਾਲਸਾ ਕਰੈਡਿਟ ਯੂਨੀਅਨ ਦੀ ਸ਼ੁਰੂਆਤ, ਸੇਵਾਵਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਰੈਡਿਟ ਯੂਨੀਅਨ ਸਾਲ 1986 ਵਿਚ ਹੋਂਦ ਵਿਚ ਆਈ ਸੀ। ਇਸ ਸਮੇਂ ਇਸਦਾ ਕਾਰੋਬਾਰ 700 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਸਦੀਆਂ ਵੱਖ ਵੱਖ ਥਾਵਾਂ ਉਪਰ 6 ਬ੍ਰਾਂਚਾਂ ਸਫਲਤਾ ਨਾਲ ਕੰਮ ਕਰ ਰਹੀਆਂ ਹਨ ਤੇ ਆਪਣੇ ਗਾਹਕਾਂ ਨੂੰ ਸ਼ਾਨਦਾਰ ਤੇ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਉਹਨਾਂ ਨੇ ਵਫਦ ਵਿਚ ਸ਼ਾਮਿਲ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਬਿਜਨੈਸ ਡਿਵੈਲਪਮੈਂਟ ਐਗਜੀਕਿਊਟਿਵ ਸ  ਤਰਲੋਚਨ ਸਿੰਘ ਸੰਧੂ, ਸ ਕੁਲਦੀਪ ਸਿੰਘ ਸਿੱਧੂ , ਸ ਅਮਰਦੀਪ ਸਿੰਘ, ਰਮਨਦੀਪ ਕੌਰ, ਮਨਿੰਦਰਜੀਤ ਕੌਰ, ਹਰਲਵਲੀਨ ਕੌਰ, ਜਸਵੰਤ ਸਿੰਘ ਬਰਾਂਚ ਮੈਨੇਜਰ ਅਤੇ ਕਰੈਡਿਟ ਯੂਨੀਅਨ ਦੇ ਸੀਨੀਅਰ ਅਧਿਕਾਰੀ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।