Headlines

ਜੌਹਲ ਪਰਿਵਾਰ ਨੂੰ ਸਦਮਾ-ਮਾਤਾ ਮਨਜੀਤ ਕੌਰ ਜੌਹਲ ਦਾ ਦੇਹਾਂਤ

ਐਬਸਫੋਰਡ ( ਬਰਾੜ ਭਗਤਾ ਭਾਈਕਾ)-ਬੜੇ ਦੁਖੀ ਹਿਰਦੇ ਨਾਲ ਸੂਚਿਤ ਜਾਂਦਾ ਹੈ ਕਿ ਜੌਹਲ ਪਰਿਵਾਰ ਦੇ ਮਾਤਾ ਜੀ, ਮਾਤਾ ਮਨਜੀਤ ਕੌਰ ਜੌਹਲ ਜਿਨ੍ਹਾਂ ਦਾ ਪਿਛਲਾ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ, ਅਕਾਲ ਪੁਰਖ ਵੱਲੋਂ ਬਖ਼ਸ਼ੇ ਸ਼ਾਹਾਂ ਦੀ ਪੂੰਜੀ ਭੋਗ ਕੇ 23 ਜੁਲਾਈ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਪੰਜ ਭੌਤਿਕ ਸਰੀਰ ਦਾ ਅੰਤਿਮ ਸੰਸਕਾਰ 29 ਜੁਲਾਈ ਦਿਨ ਸ਼ਨੀਵਾਰ ਨੂੰ ਫਰੇਜ਼ਰ ਰਿਵਰ ਫਿਊਨਲ ਹੋਮ 2061 ਰਿਵਰਸਾਈਡ ਰੋਡ ਐਬਟਸਫੋਰਡ ਵਿਖੇ ਸ਼ਾਮ ਦੇ 3.30 ਵਜੇ ਕੀਤਾ ਜਾਵੇਗਾ । ਉਪਰੰਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਦੀਆਂ ਰਸਮਾਂ ਗੁਰਦੁਆਰਾ ਸਾਹਿਬ ਹੈਰੀਟੇਜ ਸਿੱਖ ਟੈਂਪਲ ਐਬਟਸਫੋਰਡ ਵਿਖੇ ਸੰਪੂਰਨ ਕੀਤੀਆਂ ਜਾਣਗੀਆਂ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਜੀਤਪਾਲ ਸਿੰਘ ਜੌਹਲ ਨਾਲ 780-232-2834 ਜਾਂ ਰਣਜੀਤ ਸਿੰਘ ਜੌਹਲ ਨਾਲ 778-552-8299 ਫ਼ੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।