Headlines

ਵਿੰਨੀਪੈਗ ਵਿਚ ਜੈਡ ਪਲੱਸ ਸੀਕਿਊਰਟੀ ਏਜੰਸੀ ਦਾ ਉਦਘਾਟਨ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਵਿੰਨੀ ਪੈੱਗ ਵਿੱਚ ਜੈਡ ਪਲੱਸ (zed plus)  ਸਕਿਓਰਟੀ ਏਜੰਸੀ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਸਕਿਉਰਿਟੀ ਦੇ ਡਾਇਰੈਕਟਰ  ਏ ਪੀ ਥਿੰਦ ਨੇ ਗੱਲਬਾਤ ਦੌਰਾਨ ਦੱਸਿਆ  ਹੈ ਕਿ ਪਿਛਲੇ ਦਿਨਾਂ ਵਿੱਚ ਸੈਂਟਰ ਪੋਰਟ ਵਿਚ ਟਰੱਕ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਚੋਰੀ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪਿਆ ਹੈ । ਚੋਰੀ ਦੀਆਂ ਵਾਰਦਾਤਾਂ ਅਕਸਰ ਰਾਤ ਦੇ ਸਮੇਂ ਯਾਰਡ ਵਿੱਚ ਖੜੇ ਟਰੱਕਾਂ ਵਿੱਚ ਹੋਈਆਂ ਹਨ । ਜਿਸ ਨਾਲ ਕਈ ਟਰੱਕ ਮਾਲਕਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੈ । ਸਕਿਓਰਟੀ ਦੇ ਡਾਇਰੈਕਟਰ ਏ ਪੀ ਥਿੰਦ ਨੇ ਵਿਸਵਾਸ਼ ਦੁਵਾਇਆ ਹੈ, ਕਿ ਉਨ੍ਹਾਂ ਦੀ ਸੀਕਿਓਰਟੀ ਭਵਿੱਖ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਮੁਕੰਮਲ ਤੌਰ ਤੇ ਰੋਕਥਾਮ ਕਰੇਗੀ ਅਤੇ ਮੌਕੇ ਤੇ ਚੋਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇਗੀ ਜਿਸੁ ਨਾਲ  ਆਉਣ ਵਾਲੇ ਸਮੇਂ ਵਿੱਚ ਚੋਰੀ ਕਰਨ ਦੀ ਕੋਈ ਚੋਰ ਹਿੰਮਤ ਨਹੀਂ ਕਰ ਸਕੇਗਾ।