Headlines

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 9ਵਾਂ ਫ੍ਰੀ ਸਿਲਾਈ ਸੈਂਟਰ ਖੋਲ੍ਹਿਆ ਗਿਆ

6 ਮਹੀਨੇ ਦਾ ਕੋਰਸ ਕਰਨ ਉਪਰੰਤ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਕੀਤੇ ਜਾਣਗੇ ਤਕਸੀਮ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,30 ਜੁਲਾਈ 2023
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਚੀਮਾ ਕਲਾਂ ਵਿਖੇ ਐਤਵਾਰ ਨੂੰ ਫ੍ਰੀ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਗਜ਼ੀਕਿਊਟਿਵ ਮੈਂਬਰ ਜਸਵਿੰਦਰ ਕੌਰ ਧੁੰਨਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਚੇਅਰਮੈਨ ਐਸ.ਪੀ ਸਿੰਘ ਓਬਰਾਏ ਵੱਲੋਂ ਨੌਜਵਾਨ ਪੀੜ੍ਹੀ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਭਰ ਵਿੱਚ ਫ੍ਰੀ ਸਕਿੱਲ ਸੈਂਟਰ ਖੋਲ੍ਹੇ ਗਏ ਹਨ।ਜਿਸ ਵਿੱਚ ਸਿਖਿਆਰਥੀਆਂ ਨੂੰ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਇਸੇ ਲੜੀ ਤਹਿਤ ਤਰਨਤਾਰਨ ਜ਼ਿਲ੍ਹੇ ਵਿੱਚ 8 ਸਿਖਲਾਈ ਸੈਂਟਰ ਚਲਾਏ ਜਾ ਰਹੇ ਹਨ।ਅੱਜ 9 ਵੇਂ ਸਿਲਾਈ ਸੈਂਟਰ ਦੀ ਸ਼ੁਰੂਆਤ ਪਿੰਡ ਚੀਮਾ ਕਲਾਂ ਵਿਖੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਤਹਿਤ ਵਿਦਿਆਰਥੀਆਂ ਨੂੰ ਫ੍ਰੀ ਸਿਲਾਈ ਦੀ ਸਿੱਖਿਆ ਦਿੱਤੀ ਜਾਵੇਗੀ ਅਤੇ 6 ਮਹੀਨੇ ਦਾ ਕੋਰਸ ਕਰਨ ਉਪਰੰਤ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤੇ ਜਾਣਗੇ।ਇਸ ਮੌਕੇ ਪਿੰਡ ਚੀਮਾ ਕਲਾਂ ਦੇ ਸਰਪੰਚ ਬਲਵਿੰਦਰ ਸਿੰਘ ਨੇ ਡਾਕਟਰ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਵਿੱਚ ਕੋਈ ਸਿਲਾਈ ਸੈਂਟਰ ਨਹੀਂ ਸੀ।ਅਸੀਂ ਸਮੂਹ ਪਿੰਡ ਵੱਲੋਂ ਡਾਕਟਰ ਓਬਰਾਏ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਦੇ ਯਤਨਾਂ ਸਦਕਾ ਸਾਡੇ ਪਿੰਡ ਦੀਆਂ ਲੜਕੀਆਂ ਨੂੰ ਫ੍ਰੀ ਵਿੱਚ ਸਿਲਾਈ ਦੀ ਸਿੱਖਿਆ ਮਿਲੇਗੀ। ਇਸ ਮੌਕੇ ਸਿਲਾਈ ਅਧਿਆਪਕ ਲਵਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਿਲਾਈ ਸੈਂਟਰ ਵਿੱਚ 40 ਸਿਖਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।ਅੱਜ ਤੋਂ ਸਿਲਾਈ ਸਿੱਖਿਆ ਆਰੰਭ ਕਰ ਦਿੱਤੀ ਗਈ ਹੈ।ਇਸ ਮੌਕੇ ਐਗਜ਼ੀਕਿਊਟਿਵ ਮੈਂਬਰ ਸਤਨਾਮ ਸਿੰਘ,ਬਾਬਾ ਗੁਰਵਿੰਦਰ ਸਿੰਘ, ਮੈਂਬਰ ਹਰਦੇਵ ਸਿੰਘ,ਕੁਲਬੀਰ ਸਿੰਘ ਅਤੇ ਸਿਖਿਆਰਥੀ ਹਾਜ਼ਰ ਸਨ।
ਫੋਟੋ ਕੈਪਸਨ:ਪਿੰਡ ਚੀਮਾ ਕਲਾਂ ਵਿਖੇ ਸਿਲਾਈ ਸੈਂਟਰ ਦੀ ਸ਼ੁਰੂਆਤ ਕਰਨ ਮੌਕੇ ਮੈਂਬਰ ਜਸਵਿੰਦਰ ਕੌਰ ਧੁੰਨਾ,ਸਰਪੰਚ ਬਲਵਿੰਦਰ ਸਿੰਘ‌ ਅਤੇ ਹੋਰ।