Headlines

ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਾਗਮ

 ਕਵੀਸ਼ਰੀ ਜੱਥਾ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਜੱਥੇ ਨੇ ਹਾਜਰੀ ਭਰੀ-
ਰੋਮ ਬਰੇਸ਼ੀਆ 31  ਜੁਲਾਈ (ਗੁਰਸ਼ਰਨ ਸਿੰਘ ਸੋਨੀ)-)-ਇਟਲੀ ਦੇ ਪ੍ਰਮੁੱਖ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ  ਵਿਖੇ ਸਿੱਖ ਕੌਮ ਦੀ ਚੜ੍ਹਦੀ ਕਲਾ  ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਹੋਏ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਅੰਤਰਰਾਸ਼ਟਰੀ ਕਵੀਸ਼ਰੀ ਜਥੇ ਭਾਈ ਅਵਤਾਰ ਸਿੰਘ ਦੂਲੋਵਾਲ ਨੇ ਜਥੇ ਸਮੇਤ ਹਾਜਰੀ ਭਰੀ, ਇਸ ਮੌਕੇ ਤੇ ਰਖਵਾਏ ਗਏ ਆਖੰਡ ਪਾਠ ਦੀ ਸੇਵਾ ਤਾਰ ਸਿੰਘ ਕਰੰਟ ਅਤੇ ਪ੍ਰੀਵਾਰ ਵਲੋਂ ਕਰਵਾਈ ਗਈ ਅਤੇ ਇੱਕ ਹੋਰ ਪਾਠ ਦੀ ਸੇਵਾ ਦੂਸਰੇ ਪ੍ਰੀਵਾਰ ਵਲੋਂ ਕਰਵਾਈ ਗਈ,  ਭੋਗ ਉਪਰੰਤ ਗੁਰੂ ਘਰ ਦੇ ਗ੍ਰੰਥੀ ਸਾਹਿਬ ਭਾਈ ਚੰਚਲ ਸਿੰਘ ਦੇ ਜਥੇ ਨੇ ਕੀਰਤਨ ਦੀ ਆਰੰਭਤਾ ਕੀਤੀ ਉਪਰੰਤ ਭਾਈ ਅਵਤਾਰ ਸਿੰਘ ਜੀ ਦੇ ਜਥੇ ਨੇ ਕਵੀਸ਼ਰੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਉਨ੍ਹਾਂ ਦੇ ਨਾਲ ਸਾਥੀ ਭਾਈ ਸੁਖਵਿੰਦਰ ਸਿੰਘ ਮੌਮੀ, ਭਾਈ ਸਤਨਾਮ ਸਿੰਘ ਸੰਧੂ  ਹੋਰਾਂ ਨੇ ਕਵੀਸ਼ਰੀ ਵਾਰਾਂ ਗਾ ਕੇ ਸੰਗਤਾ ਨੂੰ  ਨਿਹਾਲ ਕੀਤਾ। ਇਸ ਮੌਕੇ ਤੇ ਗੁਰੂ ਘਰ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ, ਜਿਨ੍ਹਾ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਸ਼ਰਨਜੀਤ ਸਿੰਘ ਠਾਕਰੀ ਜਨਰਲ ਸਕੱਤਰ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸਵਰਨ ਸਿੰਘ ਲਾਲੋਵਾਲ ਲਾਇਬ੍ਰੇਰੀਅਨ, ਮਹਿੰਦਰ ਸਿੰਘ ਮਾਜਰਾ, ਭੁਪਿੰਦਰ ਸਿੰਘ ਬਿੱਟੂ ਰਾਵਾਲੀ, ਭਗਵਾਨ ਸਿੰਘ ਬਰੇਸ਼ੀਆ ਏਰੀਆ ਕਮਾਂਡਰ, ਲੱਖਵਿੰਦਰ ਸਿੰਘ ਸਰਕਲ ਪ੍ਰਧਾਨ ਬੈਰਗਾਮ,ਸੁਖਵਿੰਦਰ ਸਿੰਘ ,ਅਮਰੀਕ ਸਿੰਘ ਚੌਹਾਂਨਾਂ ਵਾਲੇ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲ਼ੈਰੋ ਬਰੇਸ਼ੀਆ, ਨੌਜਵਾਨ ਸਭਾ ਫਲੈਰੋ ਦੇ ਅਮਰਜੀਤ ਸਿੰਘ, ਕਮਲ ਮੁਲਤਾਨੀ , ਬਲਵੀਰ ਸਿੰਘ ਅਤੇ ਲ਼ੰਗਰ ਦੇ ਸੇਵਾਦਾਰ ਹਾਜਿਰ ਸਨ, ਇਸ ਮੌਕੇ ਤੇ ਬਰੇਸ਼ੀਆ ਦੇ ਅਕਾਲੀ ਦਲ ਦੇ ਸੀਨੀਅਰ ਲੱਖਵਿੰਦਰ ਸਿੰਘ ਡੋਗਰਾਂਵਾਲ ਅਤੇ ਜਸਵੀਰ ਸਿੰਘ ਡੋਗਰਾਂਵਾਲ ਰੀਗਲ ਰੈਸਟੋਰੈਂਟ ਬਰੇਸ਼ੀਆ ਵਾਲੇ ਵੀ ਪ੍ਰੀਵਾਰ ਸਮੇਤ ਮੌਜੂਦ ਸਨ, ਗੁਰਦੁਆਰਾ ਸਾਹਿਬ ਵਿਖੇ ਲੰਗਰ ਦੇ ਸੇਵਾਦਾਰਾਂ ਵਲੋਂ ਜਲੇਬੀਆਂ ਦੇ ਵਿਸ਼ੇਸ਼ ਸਟਾਲ ਵੀ ਲਗਾਏ ਗਏ ਇਹ ਜਲੇਬੀਆਂ ਸ਼ੁੱਧ ਦੇਸੀ ਘਿਓ ਦੇ ਵਿਚ  ਬਣਾਈਆਂ ਗਈਆਂ ਅਤੇ ਖੰਡ ਦੀ ਥਾਂ ਤੇ ਦੇਸੀ ਗੁੜ ਦੀ ਵਰਤੋਂ ਕੀਤੀ ਗਈ ਸੀ। ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ।