Headlines

ਇੰਡੋ ਇਟਾਲੀਅਨ ਕਲਚਰਲ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ ਰਾਜਸਥਾਨੀ ਸੱਭਿਆਚਾਰ ਪ੍ਰੋਗਰਾਮ

 ” ਅਪ੍ਰੀਲੀਆ ਸ਼ਹਿਰ ਦੇ ਮੇਅਰ ਵਲੋਂ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ “
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਲਾਸੀਓ ਦੇ ਲਵੀਨੀਓ ਅਤੇ ਅਪ੍ਰੀਲੀਆ ਸ਼ਹਿਰ ਚ’ ਇੰਡੋ ਇਟਾਲੀਅਨ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਾਰਤੀ ਦੂਤਾਵਾਸ ਰੋਮ ਅਤੇ ਉਪ ਰਾਜਦੂਤ ਸ਼੍ਰੀ ਅਮਰਾਂਰਾਮ ਗੁਜਰ ਦੀ ਅਗਵਾਈ ਹੇਠ ਰਾਜਸਥਾਨੀ ਕਲਾਕਾਰਾਂ ਦਾ ਸੱਭਿਆਚਾਰਕ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ। ਜਿਸ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ਤੇ ਇਟਲੀ ਪਹੁੰਚੇ ਰਾਜਸਥਾਨੀ ਕਲਾਕਾਰਾਂ ਦੇ ਗਰੁੱਪ ਵਲੋਂ ਰਾਜਸਥਾਨ ਦੇ ਸੱਭਿਆਚਾਰਕ ਨੂੰ ਸਮਰਪਿਤ ਪ੍ਰੋਗਰਾਮ ਇਟਲੀ ਦੇ ਵੱਖ ਵੱਖ ਸ਼ਹਿਰਾਂ ਨੂੰ ਕੀਤੇ ਜਾ ਰਹੇ ਹਨ । ਇਸ ਮੌਕੇ ਭਾਰਤੀ ਦੂਤਾਵਾਸ ਰੋਮ ਦੇ ਉਪ ਰਾਜਦੂਤ ਸ਼੍ਰੀ ਅਮਰਾਂਰਾਮ ਗੁਜਰ ਨੇ ਅਧਿਕਾਰੀਆਂ ਸਮੇਤ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਇੱਕਠੇ ਹੋਏ ਭਾਰਤੀ ਭਾਈਚਾਰੇ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਦੂਜੇ ਪਾਸੇ ਅਪ੍ਰੀਲੀਆ ਦੇ ਭਾਰਤੀ ਭਾਈਚਾਰੇ ਦੇ ਸੱਦੇ ਤੇ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਮੇਅਰ ਲੈਨਫਰਾਂਨਕੋ ਪ੍ਰਿੰਸੀਪੀ ਨੇ ਸ਼ਮੂਲੀਅਤ ਕੀਤੀ ਅਤੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਬਹੁਤ ਹੀ ਇਮਾਨਦਾਰ ਅਤੇ ਮਿਹਨਤਕਸ਼ ਲੋਕ ਦੱਸਿਆ ਅਤੇ ਭਾਰਤੀ ਭਾਈਚਾਰੇ ਦੇ ਸੱਭਿਆਚਾਰਕ ਤੇ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਦੀ ਸਿਫਤ ਕੀਤੀ। ਰਾਜਸਥਾਨੀ ਕਲਾਕਾਰਾਂ ਵਲੋਂ ਭਾਰਤੀ ਭਾਈਚਾਰੇ ਸਹਿਯੋਗ ਨਾਲ ਸ਼ਹਿਰ ਦੇ ਮੇਅਰ ਨੂੰ ਰਾਜਸਥਾਨੀ ਪੱਗੜੀ ਪਹਿਨਾਈ ਗਈ। ਦੂਜੇ ਪਾਸੇ ਇੰਡੋ ਇਟਾਲੀਅਨ ਕਲੱਚਰਲ ਐਂਡ ਵੈਲਫੇਅਰ ਐਸੋਸੀਏਸ਼ਨ ਵਲੋਂ ਆਏਂ ਹੋਏ ਮੁੱਖ ਮਹਿਮਾਨਾਂ ਸਮੇਂਤ ਮੇਅਰ ਤੇ ਭਾਰਤੀ ਦੂਤਾਵਾਸ ਰੋਮ ਦੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਤੇ ਦੂਜੇ ਭਾਈਚਾਰੇ ਦੇ ਲੋਕਾਂ ਵੱਲੋਂ ਲਈ ਸ਼ਮੂਲੀਅਤ ਕੀਤੀ ਗਈ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ।