Headlines

ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ

ਅਮਨ ਰੋਜ਼ੀ, ਗੀਤਾ ਜ਼ੈਲਦਾਰ ਤੇ ਹਰਪ੍ਰੀਤ ਢਿੱਲੋਂ-ਜੱਸੀ ਕੌਰ ਦੀ ਜੋੜੀ ਨੇ ਬਹਿਜਾ ਬਹਿਜਾ ਕਰਵਾਈ-

ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਨੇ ਮੇਲੇ ਦਾ ਆਨੰਦ ਮਾਣਿਆ-

ਐਬਸਫੋਰਡ (ਬਰਾੜ ਭਗਤਾ ਭਾਈਕਾ, ਮਹੇਸ਼ਇੰਦਰ ਮਾਂਗਟ)-ਬੀਤੇ ਦਿਨ ਐਬਸਫੋਰਡ ਦੇ ਰੋਟਰੀ ਸਟੇਡੀਅਮ ਵਿਚ  ਇੰਡੋ-ਕੈਨੇਡੀਅਨ ਯੂਥ ਕਲੱਬ ਵਲੋਂ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ। ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕਾਂ ਨੇ ਜਿੱਥੇ ਪੰਜਾਬੀ ਗੀਤ ਸੰਗੀਤ ਦਾ ਅਨੰਦ ਮਾਣਿਆ, ਉੱਥੇ ਬੱਬਰ ਅਕਾਲੀ ਸ਼ਹੀਦ ਅਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੇ ਯੋਧਿਆਂ ਬਾਰੇ ਇਤਿਹਾਸ ਵੀ ਜਾਣਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਇੰਡੋ- ਕੈਨੇਡੀਅਨ ਯੂਥ ਕਲੱਬ ਦੇ ਪ੍ਰਧਾਨ ਰਣਜੋਧ ਸਿੰਘ ਯੋਧਾ ਚਕਰ ਤੇ ਉਸਦੀ ਸਮੁੱਚੀ ਟੀਮ ਨੇ ਮੇਲੇ ਦੀ ਸਫਲਤਾ ਲਈ ਹਜ਼ਾਰਾਂ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਸ਼ਹੀਦ ਕਰਮ ਸਿੰਘ ਬੱਬਰ ਅਕਾਲੀ ਦੇ 100ਵੇਂ ਸ਼ਹੀਦੀ ਦਿਹਾੜੇ ‘ਤੇ ਬੋਲਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਨੌਜਵਾਨ ਪੀੜ੍ਹੀ ਨੂੰ ਮਹਾਨ ਵਿਰਸੇ, ਪੰਜਾਬੀ ਬੋਲੀ ਅਤੇ ਸਿੱਖੀ ਸਿਧਾਂਤਾਂ ਨਾਲ ਜੁੜਣ ਅਤੇ ਨਸ਼ਿਆਂ ਖਿਲਾਫ ਇੱਕਮੁੱਠ ਹੋਣ ਬਾਰੇ ਜ਼ੋਰ ਦਿੱਤਾ ਅਤੇ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਹੀਦ ਭਾਈ ਕਰਮ ਸਿੰਘ ਨੂੰ ਹਾਜ਼ਰੀਨ ਵੱਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ। ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਇਤਿਹਾਸ ਤੋਂ ਇਲਾਵਾ ਸਕੂਲੀ ਛੋਟੇ ਬੱਚਿਆਂ ਲੜਕੇ ਲੜਕੀਆਂ ਨੇ ਗਿੱਧੇ ਅਤੇ ਭੰਗੜੇ ਨਾਲ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਇਨ੍ਹਾਂ ਬੱਚਿਆਂ ਨੂੰ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ।ਗਾਇਕ ਜੋੜੀ ਸੁਰਿੰਦਰ ਮਾਨ ਅਤੇ ਕਰਮਜੀਤ ਕੰਮੋ, ਦਰਸ਼ਕਾਂ ਦੀ ਚਹੇਤੀ ਗਾਇਕਾ ਅਮਨ ਰੋਜੀ ਖਿੱਚ ਦਾ ਕੇਂਦਰ ਬਣੇ ਰਹੇ ਜਿੰਨ੍ਹਾਂ ਨੇ ਸਰੋਤਿਆਂ ਨੂੰ ਕੀਲੀ ਰੱਖਿਆ।
ਮੇਲੇ ਦੀ ਵੱਡੀ ਖ਼ਾਸੀਅਤ ਰਹੀ ਕਿ ਕਲੱਬ ਨੇ ਸਮੂਹ ਭਾਈਚਾਰਿਆਂ ਦੇ ਸਹਿਯੋਗ ਨਾਲ ਵੱਖ ਵੱਖ ਖੇਡਾਂ ‘ਚ ਮੱਲਾਂ ਮਾਰਨ ਵਾਲਿਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਖਾਲਸਾ ਦੀਵਾਨ ਸੋਸਾਇਟੀ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਇੰਡੋ-ਕੈਨੇਡੀਅਨ ਯੂਥ ਕਲੱਬ ਦੇ ਸੱਦੇ ‘ਤੇ ਐਮ ਐਲ ਏ ਬਰੂਸ ਰਾਲਸਟਨ, ਸਕੂਲ ਟਰੱਸਟੀ ਪ੍ਰੀਤ ਰਾਏ, ਕੌਂਸਲਰ ਕੈਲੀ ਚਾਹਲ ਤੇ ਡੇਵ ਸਿੱਧੂ ਤੋਂ ਇਲਾਵਾ ਉੱਘੇ ਰੇਡੀਓ  ਸੰਚਾਲਕ ਹਰਜੀਤ ਸਿੰਘ ਗਿੱਲ, ਸ੍ਰੀ ਐਂਡੀ ਸਿੱਧੂ, ਐਮ ਪੀ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਮੇਲੇ ਨੂੰ ਕਾਮਯਾਬ ਬਣਾਉਣ ਲਈ ਸਹਾਇਤਾ ਫੰਡ ਦੇਣ ਵਾਲਿਆਂ ਨੂੰ ਮੀਡੀਆ ਅਤੇ ਸਮਾਜ ਸੇਵੀ ਵਿਅਕਤੀਆਂ ਨੂੰ ਵੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ।
ਖੁੱਲੇ ਮੈਦਾਨ ਵਿਚ ਗੱਭਰੂ ਤੇ ਮੁਟਿਆਰਾਂ ਵਲੋਂ ਗਿੱਧੇ ਅਤੇ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਉਪਰੰਤ ਮੰਚ ਉਪਰ  ਉਘੇ ਗਾਇਕਾਂ ਜਿਹਨਾਂ ਵਿਚ ਅਮਨ ਰੋਜ਼ੀ, ਗੀਤਾ ਜ਼ੈਲਦਾਰ, ਹੈਰੀ ਸੰਧੂ, ਬੁੱਕਣ ਜੱਟ, ਮਨਜਿੰਦਰ ਗੁਲਸ਼ਨ, ਦੀਪਾ ਬਿਲਾਸਪੁਰੀ, ਉਭਰਦੀ ਜੋੜੀ ਹਰਪ੍ਰੀਤ ਢਿੱਲੋਂ ਤੇ ਜੱਸੀ ਕੌਰ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੇਲਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਗੀਤਾ ਜੈਲਦਾਰ ਨੇ ਆਪਣੇ ਹਿੱਟ ਗੀਤਾਂ ਨਾਲ ਬਹਿਜਾ ਬਹਿਜਾ ਕਰਵਾ ਛੱਡੀ। ਮੰਚ ਸੰਚਾਲਨ ਦੀ ਜ਼ਿੰਮੇਵਾਰ ਮੋਮੀ ਢਿੱਲੋਂ ਨੇ ਬਾਖੂਬੀ ਨਿਭਾਈ। ਸਿੱਖ ਰਾਈਡਰਜ ਮੋਟਰ-ਸਾਈਕਲ ਕਲੱਬ ਕੈਨੇਡਾ ਦੇ ਸਮੂਹ ਮੈਂਬਰਾਂ ਨੇ ਵੀ ਇਸ ਮੇਲੇ ਨੂੰ ਸਫਲ ਕਰਨ ‘ਚ ਵਿਸ਼ੇਸ਼ ਯੋਗਦਾਨ ਪਾਇਆ।ਮੇਲੇ ਦੇ ਮੁੱਖ ਪ੍ਰਬੰਧਕਾਂ ਰਣਜੋਧ ਸਿੰਘ ਜੋਧਾ ਚੱਕਰ, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਨਿਰਭੈ ਪੱਡਾ, ਸੁਖੀ ਗਿੱਲ, ਦਲਜੀਤ ਸੰਧੂ, ਜਸਕਰਨ ਧਾਲੀਵਾਲ, ਜਗਜੀਤ ਬਾਸੀ , ਸੁੱਖਾ ਸ਼ੇਰਪੁਰ , ਬਿੰਦਰ ਬੋਪਾਰਾਏ, ਸੁੱਖੀ ਬੈਂਸ, ਮਨੀ , ਬਰੂਸ ਮੈਨਮਨ ਤੇ ਹੋਰਾਂ ਨੇ ਮੇਲੇ ਦੇ ਸਪਾਂਸਰਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ। ਇਸ ਮੌਕੇ ਉਭਰਦੇ ਪਹਿਲਵਾਨ ਮਾਈਕਲਜੀਤ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਖੁੱਲੇ ਮੈਦਾਨ ਵਿਚ ਗੱਭਰੂ ਤੇ ਮੁਟਿਆਰਾਂ ਵਲੋਂ ਗਿੱਧੇ ਅਤੇ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਉਪਰੰਤ ਮੰਚ ਉਪਰ  ਉਘੇ ਗਾਇਕਾਂ ਜਿਹਨਾਂ ਵਿਚ ਅਮਨ ਰੋਜ਼ੀ, ਗੀਤਾ ਜ਼ੈਲਦਾਰ, ਹੈਰੀ ਸੰਧੂ, ਬੁੱਕਣ ਜੱਟ, ਮਨਜਿੰਦਰ ਗੁਲਸ਼ਨ, ਦੀਪਾ ਬਿਲਾਸਪੁਰੀ, ਉਭਰਦੀ ਜੋੜੀ ਹਰਪ੍ਰੀਤ ਢਿੱਲੋਂ ਤੇ ਜੱਸੀ ਕੌਰ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੇਲਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਗੀਤਾ ਜੈਲਦਾਰ ਨੇ ਆਪਣੇ ਹਿੱਟ ਗੀਤਾਂ ਨਾਲ ਬਹਿਜਾ ਬਹਿਜਾ ਕਰਵਾ ਛੱਡੀ। ਮੰਚ ਸੰਚਾਲਨ ਦੀ ਜ਼ਿੰਮੇਵਾਰ ਮੋਮੀ ਢਿੱਲੋਂ ਨੇ ਬਾਖੂਬੀ ਨਿਭਾਈ। ਮੇਲੇ ਦੇ ਮੁੱਖ ਪ੍ਰਬੰਧਕਾਂ ਰਣਜੋਧ ਸਿੰਘ ਜੋਧਾ ਚੱਕਰ, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਨਿਰਭੈ ਪੱਡਾ, ਸੁਖੀ ਗਿੱਲ, ਦਲਜੀਤ ਸੰਧੂ, ਜਸਕਰਨ ਧਾਲੀਵਾਲ, ਜਗਜੀਤ ਬਾਸੀ ਤੇ ਹੋਰਾਂ ਨੇ ਮੇਲੇ ਦੇ ਸਪਾਂਸਰਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ। ਇਸ ਮੌਕੇ ਉਭਰਦੇ ਪਹਿਲਵਾਨ ਮਾਈਕਲਜੀਤ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।