Headlines

ਸਾਬਕਾ ਐਮ ਪੀ ਜਤੀ ਸਿੱਧੂ ਦੀ ਪਤਨੀ ਸੁਰਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਗੁਰਦੁਆਰਾ ਮਿਸ਼ਨ ਵਿਖੇ ਅੰਤਿਮ ਅਰਦਾਸ ਕੀਤੀ –

ਐਬਸਫੋਰਡ ( ਦੇ ਪ੍ਰ ਬਿ)- ਮਿਸ਼ਨ-ਐਬਸਫੋਰਡ ਤੋਂ ਸਾਬਕਾ ਲਿਬਰਲ ਐਮ ਪੀ ਸ ਜਤਿੰਦਰ ਸਿੰਘ ਜਤੀ ਸਿੱਧੂ ਜਿਹਨਾਂ ਦੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਸਿੱਧੂ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦਾ ਅੰਤਿਮ ਸੰਸਕਾਰ ਬੀਤੀ 30 ਜੁਲਾਈ ਨੂੰ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਰਿਵਾਰਕ ਰਿਸ਼ਤੇਦਾਰ, ਸੱਜਣ ਸਨੇਹੀ ਅਤੇ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਸਵਰਗੀ ਸੁਰਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ  ਉਪਰੰਤ ਗੁਰਦੁਆਰਾ ਸਿੱਖ ਟੈਂਪਲ ਲੌਹੀਡ ਹਾਈਵੇ ਮਿਸ਼ਨ ਵਿਖੇ ਉਹਨਾਂ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪਾਏ ਤੇ ਅੰਤਿਮ ਅਰਦਾਸ ਕੀਤੀ ਗਈ। ਆਈਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਵਰਤਾਏ ਗਏ।

ਇਸ ਮੌਕੇ ਦੂਰੇ ਦੁਰਾਡੇ ਤੋਂ ਪੁੱਜੀਆਂ ਸ਼ਖਸੀਅਤਾਂ ਅਤੇ ਸਨੇਹੀਆਂ ਨੇ ਸ ਜਤੀ ਸਿੱਧੂ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟ ਕਰਦਿਆਂ ਸੰਵੇਦਨਾ ਜ਼ਾਹਰ ਕੀਤੀ।

ਵਿੰਨੀਪੈਗ ਤੋਂ ਸੀਨੀਅਰ ਲਿਬਰਲ ਕਾਰਕੁੰਨ ਏਪੀ ਪੰਛੀ, ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਬੀ ਸੀ ਮੰਤਰੀ ਜਗਰੂਪ ਸਿੰਘ ਬਰਾੜ, ਕੌੰਸਲਰ ਕੈਲੀ ਚਾਹਲ, ਮਨਜੀਤ ਸਿੰਘ ਸੋਹੀ ਤੇ ਪਿਕਸ ਦੇ ਸੀਈਓ ਸਤਿਬੀਰ ਸਿੰਘ ਚੀਮਾ ਨੇ ਜਤੀ ਸਿੱਧੂ ਨਾਲ ਦੁਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।