Headlines

ਵਿੰਨੀਪੈਗ ਪੰਜਾਬ ਡੇਅ ਮੇਲਾ ਤੇ ਟਰੱਕ ਸ਼ੋਅ 12 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਅਤੇ ਟਰੱਕ ਸ਼ੋਅ 12 ਅਗਸਤ ਨੂੰ 3975 ਪੋਰਟੇਜ ਐਵਨਿਊ ਐਸਨੀਬੋਇਸ ਡਾਊਨ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਪ੍ਰਸਿਧ ਪੰਜਾਬ ਕਲਾਕਾਰ ਮਹਿਤਾਬ ਵਿਰਕ, ਕੋਰਾਲਾ ਮਾਨ, ਦਿਲਪ੍ਰੀਤ ਢਿੱਲੋਂ, ਹਸਤਿੰਦਰ, ਸੁਰਜੀਤ ਖਾਨ, ਗਗਨ ਕੋਕਰੀ, ਸ਼ਿਪਰਾ ਗੋਇਲ, ਨਿਰਵੈਰ ਪੰਨੂੰ, ਅਮਨ ਰੋਜ਼ੀ, ਹਰਪ੍ਰੀਤ ਢਿੱਲੋਂ- ਜੱਸੀ ਕੌਰ , ਸੁਖਮਨ ਹੀਰ ਤੇ ਹੋਰ ਕਈ ਕਲਾਕਾਰ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਮੇਲੇ ਦੌਰਾਨ ਟਰੱਕ ਸ਼ੋਅ, ਬੱਚਿਆਂ ਦੀਆਂ ਖੇਡਾਂ ਤੇ ਜੌਬ ਫੇਅਰ ਵਿਸ਼ੇਸ਼ ਆਕਰਸ਼ਨ ਹੋਣਗੇ।