Headlines

ਸੁਰਾਂ ਦਾ ਮਹਾਨ ਸੁਦਾਗਰ ਸੀ- ਸੁਰਿੰਦਰ ਸ਼ਿੰਦਾ

ਯਾਰਾਂ ਦਾ ਯਾਰ ਤੁਰ ਗਿਆ, ਸਾਡਾ ਦਿਲਦਾਰ ਤੁਰ ਗਿਆ।

ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਅਤੇ ਸੁਰਜੀਤ ਸਿੰਘ ਮਾਧੋਪੁਰੀ ਵਲੋਂ ਦੁੱਖ ਦਾ ਪ੍ਰਗਟਾਵਾ

ਕੁਦਰਤ ਅੱਗੇ ਕਿਸ ਦੀ ਵੀ ਪੇਸ਼ ਨਹੀ ਜਾਂਦੀ। ਜਿੰਨੇ ਵੀ ਸਾਹਾਂ ਦੀ ਅਨਮੋਲ ਪੂੰਜੀ ਉਸ ਮਾਲਕ ਨੇ ਸਾਨੂੰ ਬਖਸ਼ੀ ਹੈ, ਅਸੀਂ ਸਾਰਿਆਂ ਨੇ ਉਸਨੂੰ ਹੰਢਾਕੇ ਆਪਣੇ ਸਮੇਂ ਨਾਲ ਤੁਰ ਜਾਣਾ ਹੈ।

ਸਾਡੇ ਸਾਰਿਆਂ ਦੇ ਸਤਿਕਾਰਯੋਗ ਪਿਆਰੇ ਸ਼ਿੰਦੇ ਦੀ ਬੇਵਕਤੀ ਮੌਤ ਨੇ ਸਾਰੀ ਦੁਨੀਆ ਵਿਚ ਵਸਦੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜਕੇ ਰੱਖ ਦਿੱਤਾ ਹੈ। ਉਹ ਯਾਰਾਂ ਦਾ ਯਾਰ ਸੀ, ਸਾਡਾ ਦਿਲਦਾਰ ਸੀ। ਇਸ ਸਦਮੇਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਉਦਾਸ ਕਰ ਦਿੱਤਾ ਹੈ।  ਸੰਗੀਤ ਦੀ ਦੁਨੀਆਂ ਅਤੇ ਸਾਡਾ ਇਹ ਘਾਟਾ ਸਾਡੀ ਜਿੰਦਗੀ ਵਿਚ ਕਦੇ ਵੀ ਪੂਰਾ ਨਹੀ ਹੋ ਸਕਦਾ।

ਸਾਡੇ ਪਿਆਰੇ ਸੁਰਿੰਦਰ ਸ਼ਿੰਦਾ ਦੀ ਦਮਦਾਰ ਆਵਾਜ਼ ਨਾਲ ਸ਼ਿੰਗਾਰੇ ਗੀਤ, ਲੋਕ ਗਥਾਵਾਂ, ਦੋਗਾਣੇ, ਅਦਾਕਾਰੀ ਪੰਜਾਬੀਆਂ ਦੇ ਦਿਲਾਂ ਵਿਚ ਹਮੇਸ਼ਾ ਸਾਹਾਂ ਵਾਂਗ ਧੜਕਦੇ ਰਹਿਣਗੇ।

ਸੁਰਿੰਦਰ ਸ਼ਿੰਦਾ ਸਰੀਰਕ ਤੌਰ ਤੇ ਭਾਵੇਂ ਸਾਡੇ ਵਿਚ ਨਹੀ ਪਰ ਉਸਦੇ ਗੀਤਾਂ ਦੀ ਆਵਾਜ਼ ਨੇ ਉਸਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਉਸਨੂੰ ਹਰਫਨ ਮੌਲਾ, ਸਿਰਮੌਰ ਗਾਇਕ ਹੋਣ ਕਰਕੇ ਸ੍ਰੋਮਣੀ ਗਾਇਕ ਦੇ ਰੁਤਬੇ ਨਾਲ ਨਿਵਾਜਿਆ ਸੀ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਸੁਰਿੰਦਰ ਸ਼ਿੰਦੇ ਛੋਟੇ ਵੀਰ ਨਾਲ ਮੇਰੀ ਪਹਿਲੀ ਮੁਲਾਕਾਤ  ਨੈਸ਼ਨਲ ਮਿਊਜ਼ਕ ਕਾਲਜ ਲੁਧਿਆਣਾ ਵਿਖੇ ਹੋਈ ਜੋ ਉਸਤਾਦ ਜਸਵੰਤ ਸਿੰਘ ਭੰਵਰਾ ਦੀ ਰਹਿਨੁਮਾਈ ਵਿਚ ਸੰਗੀਤ ਦਾ ਸਾਗਰ ਸੀ। ਲੁਧਿਆਣਾ ਤੋਂ ਲੈਕੇ ਕੈਨੇਡਾ ਤੱਕ ਸਾਡਾ ਬੜਾ ਗੂੜਾ ਪਿਆਰ ਸਤਿਕਾਰ ਰਿਹਾ। ਹਰ ਵਾਰ ਕੈਨੇਡਾ ਮੈਨੂੰ ਮਿਲਕੇ ਜਾਣਾ। ਦੁੱਖ ਸੁੱਖ ਦੀ ਸਾਂਝ ਕਰਨੀ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਸੁਰਜੀਤ ਸਿੰਘ ਮਾਧੋਪੁਰੀ

ਪ੍ਰੈਜੀਡੈਂਟ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੈਨੇਡਾ ਅਤੇ ਸਮੂਹ ਮੈਂਬਰ ਸਾਹਿਬਾਨ।

ਤਸਵੀਰ- ਮਹਾਨ ਗਾਇਕ ਸੁਰਿੰਦਰ ਸ਼ਿੰਦਾ ਦੀ ਸ ਸੁਰਜੀਤ ਸਿੰਘ ਮਾਧੋਪੁਰੀ ਨਾਲ ਇਕ ਪੁਰਾਣੀ ਯਾਦ।