Headlines

ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਤੇ ਕਿਡਜ ਪਲੇਅ ਵਲੋਂ ਕਬੱਡੀ ਤੇ ਕੁਸ਼ਤੀ ਮੁਕਾਬਲੇ 6 ਅਗਸਤ ਨੂੰ

ਸਰੀ  ( ਦੇ ਪ੍ਰ ਬਿ)- ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅਤੇ ਕਿਡਜ਼ ਪਲੇਅ ਦੇ ਸਾਂਝੇ ਉਦਮ ਨਾਲ ਇਸ ਵਾਰ ਕੈਨੇਡੀਅਨ ਖਿਡਾਰੀਆਂ ਦੇ ਅੰਡਰ -25 ਅਤੇ ਅੰਡਰ-21 ਸਾਲ ਦੇ  ਕਬੱਡੀ ਅਤੇ ਕੁਸ਼ਤੀ ਮੁਕਾਬਲੇ 6 ਅਗਸਤ ਐਤਵਾਰ ਨੂੰ ਬੈਲ ਸੈਂਟਰ ਕਬੱਡੀ ਫੀਲਡ 6270- 144 ਸਟਰੀਟ ਸਰੀ  ਵਿਖੇ ਕਰਵਾਏ ਜਾ ਰਹੇ ਹਨ। ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਸੰਧੂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਇਹ ਟੂਰਨਾਮੈਂਟ ਉਘੇ ਕਬੱਡੀ ਪ੍ਰੋਮੋਟਰ ਦਾਰਾ ਮੁਠੱਡਾ ਔਜਲਾ, ਪਰਮ ਗਿੱਲ ਅਤੇ ਤਰਨ ਲਾਲ ਦੀ ਯਾਦ ਨੂੰ ਸਮਰਪਿਤ ਹੋਵੇਗਾ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੀ ਤਿਆਰੀ ਲਈ ਫੈਡਰੇਸ਼ਨ ਦੇ ਹੋਰ ਅਹੁਦੇਦਾਰ  ਜੀਵਨ ਸ਼ੇਰਗਿੱਲ, ਰਾਣਾ ਪਵਾਰ, ਗਾਸ਼ਾ ਗਿੱਲ, ਜੀਤਾ ਵੜੈਚ ਅਤੇ ਕਿਡਜ ਪਲੇਅ ਦੇ ਸੀਈਓ ਕੈਲ ਦੌਸਾਂਝ ਵਲੋਂ ਪੂਰੀ ਮਿਹਨਤ ਨਾਲ ਕੀਤੀ ਦਾ ਰਹੀ ਹੈ। ਟੂਰਨਾਮੈਂਟ ਦੌਰਾਨ ਕੁਸ਼ਤੀ ਮੁਕਾਬਲੇ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਹੋਣਗੇ ਜਦੋਂਕਿ ਦੁਪਹਿਰ 1 ਤੋਂ 6 ਵਜੇ ਤੱਕ ਕਬੱਡੀ ਮੁਕਾਬਲੇ ਹੋਣਗੇ ਜਿਸ ਵਿਚ ਫਰੈਜਨੋ, ਟੋਰਾਂਟੋ, ਇੰਡੀਆ ਤੇ ਬੀ ਸੀ ਦੀਆਂ ਟੀਮਾਂ ਭਾਗ ਲੈਣਗੀਆਂ। ਅਂਡਰ 21 ਵਿਚ ਬੀਸੀ ਦੀਆਂ ਲੋਕਲ ਟੀਮਾਂ ਦੇ ਮੁਕਾਬਲੇ ਹੋਣਗੇ। ਜੇਤੂ ਟੀਮਾਂ ਲਈ ਫਸਟ ਇਨਾਮ 5000 ਡਾਲਰ, ਸੈਕੰਡ 4000 ਡਾਲਰ ਅਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ 3-3 ਹਜ਼ਾਰ ਡਾਲਰ ਦਿੱਤੇ ਜਾਣਗੇ। ਅਂਡਰ 21 ਦੀ ਜੇਤੂ ਟੀਮ ਨੂੰ 2500 ਡਾਲਰ ਅਤੇ ਸੈਕੰਡ ਟੀਮ ਨੂੰ 2100 ਡਾਲਰ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ, ਸਾਬਕਾ ਮੇਅਰ ਡੱਗ ਮੈਕਲਮ, ਕੌਂਸਲਰ ਮਨਦੀਪ ਨਾਗਰਾ ਤੇ ਹੋਰ ਸਖਸ਼ੀਅਤਾਂ ਦੇਣਗੀਆਂ। ਖਿਡਾਰੀਆਂ ਤੇ ਦਰਸ਼ਕਾਂ ਲਈ ਖਾਣ ਪੀਣ ਲਈ ਬਾਰਬੀਕਿਊ ਤੇ ਦਾਲ ਚਾਵਲ ਦਾ ਲੰਗਰ ਲਗਾਇਆ ਜਾਵੇਗਾ। ਹੋਰ ਜਾਣਕਾਰੀ ਲਈ ਕੁਲਵਿੰਦਰ ਸੰਧੂ ਨਾਲ ਫੋਨ ਨੰਬਰ 604-307-4893 ਤੇ ਸੰਪਰਕ ਕੀਤਾ ਜਾ ਸਕਦਾ ਹੈ।