Headlines

ਬ੍ਰਿਟਿਸ਼ ਹਾਈ ਕਮਿਸ਼ਨ ਦੀ ਸੈਕਟਰੀ ਨਤਾਲੀਆ ਵਲੋਂ ਡਾ ਚੀਮਾ ਨਾਲ ਮੁਲਾਕਾਤ

ਚੰਡੀਗੜ ( ਦੇ ਪ੍ਰ ਬਿ)– ਬੀਤੇ ਦਿਨ ਬ੍ਰਿਟਿਸ਼ ਹਾਈ ਕਮਿਸ਼ਨ ਦੀ ਰਾਜਸੀ ਤੇ ਦੁਵੱਲੇ ਮਾਮਲਿਆਂ ਬਾਰੇ ਸੈਕਟਰੀ ਮਿਸ ਨਤਾਲੀਆ ਲੀਹ ਅਤੇ ਮੀਡੀਆ ਸਲਾਹਕਾਰ ਰਾਜਿੰਦਰ ਨਗਰਕੋਟੀ ਸਾਬਕਾ ਸਿੱਖਿਆ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦੇ ਨਿਊ ਚੰਡੀਗੜ ਸਥਿਤ ਗ੍ਰਹਿ ਵਿਖੇ ਪਧਾਰੇ। ਇਸ ਮੌਕੇ ਡਾ ਚੀਮਾ ਅਤੇ ਉਹਨਾਂ ਦੇ ਬੇਟੇ ਆਸਦੀਪ ਸਿੰਘ ਚੀਮਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਮਿਸ ਨਤਾਲੀਆ ਨੇ ਡਾ ਚੀਮਾ ਨਾਲ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਕਈ ਹੋਰ ਸਿਆਸੀ ਤੇ ਸਮਾਜਿਕ ਮੁੱਦਿਆਂ ਉਪਰ ਚਰਚਾ ਕੀਤੀ। ਇਹ ਜਾਣਕਾਰੀ ਡਾ ਚੀਮਾ ਵਲੋਂ ਆਪਣੇ ਟਵਿਟਰ ਅਕਾਉਂਟ ਉਪਰ ਸ਼ੇਅਰ ਕੀਤੀ ਗਈ ਹੈ। ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਮੌਜੂਦ ਸਨ।