Headlines

ਵਿਸ਼ਵ ਪੁਲਿਸ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦਾ ਫਰੰਟਲਾਈਨ ਟਰਾਂਸਪੋਰਟ ਵੱਲੋਂ ਵਿਸ਼ੇਸ਼ ਸਨਮਾਨ

*ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਨੇ ਜੇਤੂਆਂ ਨੂੰ ਦਿੱਤੀ ਵਧਾਈ-
*ਵਿੰਨੀਪੈਗ ਦੀ ਵਿਧਾਨ ਸਭਾ ’ਚ ਵੀ ਖਿਡਾਰੀਆਂ ਕੀਤਾ ਵਿਸ਼ੇਸ਼ ਸਵਾਗਤ-
ਵਿੰਨੀਪੈਗ , 6 ਅਗਸਤ (ਡਾ.ਜਤਿੰਦਰ ਸਾਬੀ, ਨਰੇਸ਼ ਸ਼ਰਮਾ) -ਵਿੰਨੀਪੈਗ ਵਿਖੇ ਕਰਵਾਈਆਂ ਜਾ ਰਹੀਆਂ ਵਰਲਡ ਪੁਲਿਸ ਤੇ ਫਾਇਰ ਗੇਮਜ਼ 2023 ਦੇ ਵਿਚ ਹਿੱਸਾ ਲੈਣ ਆਏ ਭਾਰਤੀ ਖਿਡਾਰੀਆਂ ਦਾ 140 ਮੈਬਰੀ ਖੇਡ ਦਲ ਨੇ ਵੱਖ ਵਆਖ ਖੇਡਾਂ ’ਚ ਪ੍ਰਦਰਸ਼ਨ ਕਰਕੇ 206 ਦੇ ਕਰੀਬ ਸੋਨ, 69 ਦੇ ਕਰੀਬ ਚਾਂਦੀ, 29 ਦੇ ਕਰੀਬ ਕਾਂਸੀ ਤੇ ਕੁਲ304 ਤਗਮੇ ਹਨ ਤੇ ਕਈ ਖੇਡਾਂ ਦੇ ਨਤੀਜੇ ਆਉਣੇ ਜਾਰੀ ਹਨ| ਇਨ੍ਹਾਂ ਖੇਡਾਂ ਨੂੰ ਵੇਖਣ ਲਈ ਪੰਜਾਬੀ ਖੇਡ ਪ੍ਰੇਮੀ ਵੀ ਬਾਗੋ ਬਾਗ ਹਨ ਤੇ ਜਿਥੇ ਵੀ ਭਾਰਤੀਆਂ ਦੀ ਖੇਡ ਹੁੰਦੀ ਹੈ ਤੇ ਹੁੰਮਾ ਹੁੰਮਾ ਕੇ ਉਨ੍ਹਾ ਦੀ ਹੌਸਲਾ ਅਫਜਾਈ ਕਰਨ ਪੁੱਜ ਜਾਂਦੇ ਹਨ ਤੇ ਵਿਸ਼ੇਸ ਕਰਕੇ ਮੁੱਕੇਬਾਜੀ ਦੇ ਮੁਕਾਬਲਿਆਂ ਦੌਰਾਨ ਫਰੰਟਲਾਈਨ ਟਰਾਸਪੋਰਟ ਵਿੰਨੀਪੈਗ ਦੇ ਸਾਰੇ ਟੀਮ ਮੈਂਬਰਾਂ ਨੇ ਬਹੁਤ ਹੀ ਉਤਸ਼ਾਹਿਤ ਕੀਤਾ| ਇਸ ਤੋਂ ਬਾਦ ਫਰੰਟਲਾਈਨ ਟਰਾਸਪੋਰਟ ਵੱਲੋਂ ਇਨ੍ਹਾਂ ਖਿਡਾਰੀਆਂ ਤੇ ਭਾਰਤੀ ਅਥਲੀਟਾਂ ਤੇ ਖੇਡ ਦਲ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਖਾਣੇ ਦੀ ਦਾਅਵਤ ਦਿੱਤੀ ਗਈ ਤੇ ਇਸ ਮੌਕੇ ਤੇ ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਵਿਸ਼ੇਸ਼ ਤੌਰ ਤੇ ਹਾਜਰ ਹੋਏ ਤੇ ਉਨ੍ਹਾਂ ਨੇ ਖਿਡਾਰੀਆਂ ਤੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਤੇ ਫਰੰਟਲਾਈਨ ਟਰਾਂਸਪੋਰਟ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ| ਇਸ ਤੋਂ ਪਹਿਲਾਂ ਵਿਧਾਇਕ ਮਿੰਟੂ ਸੰਧੂ ਨੇ ਖਿਡਾਰੀਆਂ, ਅਧਿਕਾਰੀਆਂ ਤੇ ਫਰੰਟਲਾਈਨ ਟਰਾਸਪੋਰਟ ਦੀ ਪੂਰੀ ਟੀਮ ਦੇ ਨਾਲ ਵਿੰਨੀਪੈਗ ਦੀ ਵਿਧਾਨਸਭਾ ਦੇ ਵਿਚ ਵੀ ਖਿਡਾਰੀਆਂ ਨੂੰ ਲੈ ਕੇ ਗਏ ਤੇ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਤੇ ਫਰੰਟਲਾਈਨ ਟਰਾਂਸੋਪਰਟ ਟੀਮ ਦੇ ਮੈਂਬਰ ਅਮਨਦੀਪ ਸਿੰਘ, ਮਨਜੀਤ ਧਾਲੀਵਾਲ,  ਅਮ੍ਰਿਤ ਬਰਾੜ, ਹਰਕਮਲਬੀਰ ਨੇ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਭਾਰਤੀ ਖਿਡਾਰੀਆਂ ਨੇ ਇਨ੍ਹਾਂ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਡਾ ਵੀ ਫਰਜ ਸੀ ਕਿ ਇਨ੍ਹਾ ਦਾ ਸਨਮਾਨ ਕਰੀਏ| ਇਸ ਮੌਕੇ ਤੇ ਮੀਡੀਆ ਤੋਂ ਨਰੇਸ਼ ਸ਼ਰਮਾ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ| ਅੰਤ ਵਿਚ ਭਾਰਤੀ ਖੇਡ ਦਲ ਦੇ ਮੁੱਖ ਲੀਡਰ ਬ੍ਰਿਗੇਡੀਅਰ ਆਰ.ਸੁੰਦਰਮ ਤੇ ਪੰਜਾਬ ਪੁਲਿਸ ਦੇ ਲਾਈਜਨ ਅਫਸਰ ਕੌਮਾਂਤਰੀ ਘੋੜਸਵਾਰ ਸਬ ਇੰਸਪੈਕਟਰ ਯੰਗਵੀਰ ਸਿੰਘ ਨੇ ਫਰੰਟਲਾਈਨ ਟਰਾਂਸਪੋਰਟ ਤੇ ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਦੇ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ|

ਫੋਟੋ ਕੈਪਸ਼ਨ:-(ਫਰੰਟ-1ਜੇਪੀਜੀ) ਭਾਰਤੀ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਮਿੰਟੂ ਸੰਧੂ ਨਾਲ ਫਰੰਟਲਾਈਨ ਤੋਂ ਅਮਨਦੀਪ ਸਿੰਘ ਤੇ ਹੋਰ|
ਫੋਟੋ ਕੈਪਸ਼ਨ:-(ਫਰੰਟ 2 ਤੇ 5 ਜੇਪੀਜੀ) ਭਾਰਤੀ ਖੇਡ ਅਧਿਕਾਰੀਆਂ ਨਾਲ ਵਿੰਨੀਪੈਗ ਦੀ ਵਿਧਾਨ ਸਭਾ ’ਚ ਵਿਧਾਇਕ ਮਿੰਟੂ ਸੰਧੂ ਤੇ ਫਰੰਟਲਾਈਨ ਟਰਾਂਸਪੋਰਟ ਦੇ ਮੈਂਬਰ ਵਿਖਾਈ ਦੇ ਰਹੇ ਹਨ|
ਫੋਟੋ ਕੈਪਸ਼ਨ:-(ਫਰੰਟ 3ਜੇਪੀਜੀ) ਭਾਰਤੀ ਬਾਕਸਿੰਗ ਟੀਮ ਦੇ ਜੇਤੂ ਮਰਦਾਂ ਦੀ ਟੀਮ ਨਾਲ ਪੰਜਾਬੀ ਖੇਡ ਪ੍ਰੇਮੀ|

ਫੋਟੋ ਕੈਪਸ਼ਨ:-(ਫਰੰਟ 4 ਜੇਪੀਜੀ) ਭਾਰਤੀ ਔਰਤਾਂ ਦੀ ਜੇਤੂ ਬਾਕਸਿੰਗ ਟੀਮ ਦੀ ਹੌਸਲਾਂ ਅਫਜਾਈ ਕਰਦੇ ਹੋਏ ਅਮਨਦੀਪ ਸਿੰਘ, ਮਨਜੀਤ ਧਾਲੀਵਾਲ, ਅੰਮ੍ਰਿਤ ਬਰਾੜ ਤੇ ਹਰਕਬਲਬੀਰ ਸਿੰਘ|
ਤਸਵੀਰਾਂ:-