Headlines

ਗੁਰਦੁਆਰਾ ਪਸੀਆਨੋ ਦੀ ਪੋਰਦੀਨੋਨੇ ਵਿਖੇ 2 ਦਿਨਾਂ ਬਾਅਦ ਵੀ ਲੱਗੇ ਜਿੰਦਰੇ ਨਹੀਂ ਖੁਲਵਾ ਸਕੀ ਸੰਗਤ  

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਦੀ ਮਲਕੀਅਤ ਨੂੰ ਲੈਕੇ ਸੰਗਤ ਤੇ ਪ੍ਰਬੰਧਕ ਢਾਂਚੇ ਵਿੱਚ ਚੱਲ ਰਹੀ ਲੜਾਈ ਨੇ ਜਿੱਥੇ ਦੁਨੀਆਂ ਭਰ ਵਿੱਚ ਸਿੱਖੀ ਸਿਧਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਉੱਥੇ ਹੀ ਪਿਛਲੇ 2 ਦਿਨਾਂ ਤੋਂ ਪੁਰਾਣੀ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੱਲੋਂ ਸੁੱਰਖਿਆ ਦੇ ਨਾਮ ਹੇਠ ਗੁਰਦੁਆਰਾ ਸਾਹਿਬ ਜਿੰਦਰੇ ਅੰਦਰ ਡੱਕਣ ਨਾਲ ਸਿੱਖ ਸੰਗਤ ਵਿੱਚ ਭਾਰੀ ਰੋਸ ਤੇ ਕੁਰਲਾਹਟ ਦੇਖੀ ਜਾ ਰਹੀ ਹੈ ਪਰ ਬੇਵੱਸ ਤੇ ਲਾਚਾਰ ਸੰਗਤ ਕੀ ਕਰੇ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੀ ਮਲਕੀਅਤ ਕੁਲਵਿੰਦਰ ਸਿੰਘ ਤੇ ਉਸ ਦੇ 4 ਸਾਥੀਆਂ ਦੇ ਨਾਮ ਦੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਇਹ ਸਭ ਤਨਾਅਪੂਰਨ ਸਥਿਤੀ ਬਣੀ ਹੋਈ ਹੈ।ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਨਾਂ ਨੂੰ ਕਿ ਪਿਛਲੇ 2 ਦਿਨਾਂ ਤੋਂ ਜਿੰਦਰੇ ਅੰਦਰ ਹੀ ਰੱਖਿਆ ਗਿਆ ਹੈ ਤੇ ਕੁਲਵਿੰਦਰ ਸਿੰਘ ਪ੍ਰਧਾਨ ਅਨੁਸਾਰ ਗੁਰੂ ਸਾਹਿਬ ਦੀ ਸੇਵਾ ਇੱਕ ਸਿੰਘ ਕਰ ਰਿਹਾ ਹੈ ਜਿੰਦਰਾ ਲੱਗੇ ਗੁਰਦੁਆਰੇ ਵਿੱਚ ਕਰ ਰਿਹਾ ਹੈ ਜਦੋਂ ਕਿ ਸੰਗਤ ਅਨੁਸਾਰ ਜਿਹੜਾ ਸਿੰਘ ਅੰਦਰ ਹੈ ਉਹ ਅਪਾਹਿਜ ਤੇ ਬਿਰਧ ਹੈ ਜਿਹੜਾ ਕਿ ਆਪਣੀ ਕ੍ਰਿਆ ਵੀ ਆਪ ਨਹੀਂ ਕਰ ਸਕਦਾ ਉਹ ਗੁਰੂ ਸਾਹਿਬ ਦੀ ਸਹੀ ਢੰਗ ਨਾਲ ਸੇਵਾ ਕਿਵੇਂ ਕਰ ਸਕਦਾ ਹੈ।ਚਿੱਟੇ ਦਿਨ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਲਈ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਬੇਸੱਕ  ਮੋਰਚਾ ਲਾਇਆ ਹੈ ਤੇ ਦਿਨ-ਰਾਤ ਕੀਰਤਨ ਤੇ ਸਿਮਰਨ ਹੋ ਰਿਹਾ ਹੈ ਪਰ ਅਫ਼ਸੋਸ ਗੁਰਦੁਆਰਾ ਸਾਹਿਬ ਦੇ ਮਾਲਿਕ ਕੁਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ  ਦੇ ਹੋਣ ਕਾਰਨ ਇਹ ਜਾਇਦਾਦ ਨਿੱਜੀ ਸਿੱਧ ਹੋ ਰਹੀ ਹੈ ਬੇਸ਼ੱਕ ਕੁਲਵਿੰਦਰ ਸਿੰਘ ਤੇ ਹੋਰ ਇਹ ਪ੍ਰਚਾਰ ਵੀ ਕਰ ਰਹੇ ਸਨ ਕਿ ਗੁਰਦੁਆਰਾ ਸਾਹਿਬ ਸੰਗਤ ਦਾ ਹੈ ਜਦੋਂ ਕਿ ਜੇ ਇਹ ਗੁਰਦੁਆਰਾ ਸੰਗਤ ਦਾ ਹੁੰਦਾ ਤਾਂ ਇਸ ਨੂੰ ਇੱਕਲਾ ਕੁਲਵਿੰਦਰ ਸਿੰਘ ਜਿੰਦਰਾ ਕਿਵੇਂ ਲਗਾ ਸਕਦਾ ਸੀ।ਸਿੱਖ ਸੰਗਤ ਪਿਛਲੇ 2 ਦਿਨ ਤੋਂ ਜਿੰਦਰੇ ਅੰਦਰ ਡੱਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਸਕੀ ਜਿਸ ਲਈ ਇਸ ਸਾਰੇ ਘਟਨਾਕ੍ਰਮ ਪ੍ਰਤੀ ਸੰਗਤਾਂ ਬਹੁਤ ਹੀ ਕਰਵਾਹਟ ਵੀ ਦੇਖੀ ਜਾ ਰਹੀ ਹੈ ।ਸਿੱਖ ਸੰਗਤ ਮੋਰਚਾ ਲਗਾ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੀ ਹੋਈ ਹੈ ਪੁਲਸ ਪ੍ਰਸ਼ਾਸ਼ਨ ਵੀ ਵੱਡੇ ਤਦਾਦ ਵਿੱਚ ਤਨਾਇਨਾਤ ਹੈ ਪਰ ਜਿੰਦਰਾ ਮਾਰਨ ਵਾਲਾ ਪ੍ਰਧਾਨ ਕੁਲਵਿੰਦਰ ਸਿੰਘ ਲਾਪਤਾ ਹੈ ।ਜਦੋਂ ਪ੍ਰੈੱਸ ਕਲੱਬ ਉਸ ਨਾਲ ਸੰਪਰਕ ਕਰਦਾ ਹੈ ਤਾਂ ਉਹ ਫੋਨ ਵੀ ਨਹੀਂ ਸੁਣਨਾ ਗਵਾਰਾ ਕਰਦਾ।ਸਿੱਖ ਸੰਗਤ ਦਾ ਇਹ ਸੰਘਰਸ਼ ਕਿੰਨੇ ਦਿਨ ਘੰਟੇ ਹੋਰ ਚੱਲਦਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਗੁਰੂ ਸਾਹਿਬ ਦੇ ਦਰਬਾਰ ਦੇ ਜਿੰਦਰੇ ਖੁਲਵਾਉਣ ਲਈ ਸਿੱਖ ਸੰਗਤ ਦੀ ਸ਼ਰਧਾ,ਸੇਵਾ ਤੇ ਗੁਰੂ ਸਾਹਿਬ ਉਪੱਰ ਯਕੀਨ ਕਾਬਲੇ ਤਾਰੀਫ ਹੈ ਉਹ ਬਿਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਉਪੱਰ ਕਾਬਜ ਧਿਰ ਨਾਲ ਲੋਹਾ ਲੈ ਰਹੀ ਹੈ ਕਿ ਉਹਨਾਂ ਉਪੱਰ ਕੋਈ ਕੇਸ ਪਾ ਪੇਪਰ ਖਰਾਬ ਕਰਵਾ ਸਕਦੇ ਹਨ ।ਸਿੱਖ ਸੰਗਤ ਹਰ ਹਾਲਤ ਵਿੱਚ ਗੁਰਦੁਆਰਾ ਸਾਹਿਬ ਅੰਦਰ ਨਜ਼ਰਬੰਦ ਕੀਤੇ ਗੁਰੂ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸਿਰ-ਧੜ ਦੀ ਬਾਜੀ ਲਗਾ ਰਹੀ ਹੈ।ਇੱਥੇ ਇਹ ਵੀ ਜਿ਼ਕਰਯੋਗ ਹੈ  ਅੱਜ ਤੋਂ ਇੱਕ ਸਾਲ ਪਹਿਲਾਂ ਇਹਨਾਂ ਦਿਨਾਂ ਵਿੱਚ ਹੀ ਅਜਿਹਾ ਹੀ ਕੇਸ ਲਾਤੀਨਾ ਜਿ਼ਲ੍ਹੇ ਦੇ ਸ਼ਹਿਰ ਪੁਨਤੀਨੀਆਂ ਦਾ ਸੀ ਜਿੱਥੇ ਕਿ ਇਟਲੀ ਦੀ ਸਿਰਮੌਰ ਕਹਾਉਣ ਵਾਲੀ ਸਿੱਖ ਜੱਥੇਬੰਦੀ ਯੂਨੀਅਨ ਸਿੱਖ ਇਟਲੀ ਦੇ ਆਗੂ  ਕੇਸ ਦੀ ਅਗਵਾਈ ਕਰ ਰਹੇ ਸਨ ਤੇ ਇਹ ਬਿਆਨ ਵੀ ਪ੍ਰੈੱਸ ਕਲੱਬ ਨੂੰ ਦੇ ਰਹੇ ਸੀ ਕਿ ਗੁਰੁਦੁਆਰਾ ਸਾਹਿਬ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੀ ਹੋਣਾ ਚਾਹੀਦਾ ਹੈ ਨਾਂਕਿ ਕਿਸੇ ਵਿਅਕਤੀ ਵਿਸੇ਼ਸ ਦੇ ,ਪੁਨਤੀਨੀਆਂ ਵਿਖੇ ਗੁਰਦੁਆਰਾ ਸਿੰਘ ਸਭਾ ਵੀ ਕਿਸੇ ਵਿਸੇ਼ਸ ਵਿਅਕਤੀ ਦੇ ਨਾਮ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾਉਣ ਲਈ ਯੂਨੀਅਨ ਸਿੱਖ ਇਟਲੀ ਨੇ ਉਂਦੋ ਮੋਰਚਾ ਲਾਇਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਜਦੋਂ ਇਹੀ ਕੇਸ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਵਿਖੇ ਸਾਹਮ੍ਹਣੇ ਆਇਆ ਹੈ ਤਾਂ ਯੂਨੀਅਨ ਸਿੱਖ ਇਟਲੀ  ਆਗੂਆਂ ਦਾ ਨਜ਼ਰੀਆ ਕਿਵੇਂ ਬਦਲ ਗਿਆ ਇੱਥੇ ਸੰਗਤ ਜਦੋਂ ਗੁਰਦੁਆਰਾ ਸਾਹਿਬ ਦੀ ਮਲਕੀਅਤ ਨੂੰ ਲੈ ਸਵਾਲ ਕਰ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਸਭ ਏਜੰਸੀਆਂ ਕਰਵਾ ਰਹੀਆਂ ਹਨ,ਜਾਂ ਸ਼ਰਾਰਤੀ ਅਨਸਰ ਕਰਵਾ ਰਹੇ ਹਨ ।ਕੀ ਯੂਨੀਅਨ ਸਿੱਖ ਇਟਲੀ ਦੇ ਆਗੂ ਇਸ ਗੱਲ ਨੂੰ ਵਿਸਥਾਰਪੂਰਵਕ ਦੱਸ ਸਕਦੇ ਹਨ ਕਿ ਉਹ ਏਜੰਸੀਆਂ ਜਾਂ ਸ਼ਰਾਰਤੀ ਅਨਸਰ ਕੌਣ ਹਨ ਉਹਨਾਂ ਨੂੰ ਜਨਤਕ ਕਰਨ ਤਾਂ ਜੋ ਬਾਕੀ ਸਿੱਖ ਸੰਗਤ ਉਹਨਾਂ ਦੀਆਂ ਚਾਲਾਂ ਤੋਂ ਬੱਚ ਸਕੇ।ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਲਕੀਅਤ ਵਿੱਚ ਯੂਨੀਅਨ ਸਿੱਖ ਇਟਲੀ ਦਾ ਮੌਜੂਦਾ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਵੀ ਸ਼ਾਮਿਲ ਹੈ ਉਹ ਫਿਰ ਭਲਾ ਕਿਵੇਂ ਇਟਲੀ ਦੇ ਦੂਜੇ ਪਾਸੇ ਜਾਕੇ ਇਹ ਬਿਆਾਨ ਦੇ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋਣਾ ਚਾਹੀਦਾ ਜਦੋਂ ਕਿ ਅੱਜ ਤੋਂ 2 ਦਹਾਕੇ ਪਹਿਲਾਂ ਉਹਨਾਂ 5 ਮੈਂਬਰੀ ਐਸੋਸ਼ੀਏਸ਼ਨ ਬਣਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਨਾਮ ਕਰਵਾਇਆ ਹੋਇਆ ਹੈ।ਜਿਸ ਦੇ ਕਾਰਨ ਹੀ ਇਸ ਵਕਤ ਕੁਲਵਿੰਦਰ ਸਿੰਘ ਪ੍ਰਧਾਨ ਤੇ ਸਤਵਿੰਦਰ ਸਿੰਘ ਬਾਜਵਾ ਸੈਕਟਰੀ ਦੋਨਾਂ ਨੇ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਮਾਰਿਆ ਹੈ ਤਾਂ ਜੋ ਸਿੱਖ ਸੰਗਤ ਉਹਨਾਂ ਤੋ ਇਸ ਗੁਰਦੁਆਰਾ ਸਾਹਿਬ ਦੀ ਮਲਕੀਅਤ ਨਾ ਲੈ ਸਕੇ।