Headlines

ਹਜ਼ਾਰਾਂ ਸ਼ਰਧਾਲੂ ਭਗਵਾਨ ਰੱਥ ਯਾਤਰਾ ਵਿਚ ਸ਼ਾਮਿਲ ਹੋਏ

ਵਿੰਨੀਪੈਗ ( ਸ਼ਰਮਾ)-ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸਸਨੈਸ (ਇਸਕੌਨ) ਅਤੇ ਭਗਤੀ ਯੋਗਾ ਕਲੱਬ ਵਲੋਂ ਵਿੰਨੀਪੈਗ ਸ਼ਹਿਰ ਵਿਚ ਭਗਵਾਨ ਰੱਥ ਯਾਤਰਾ ਪੂਰੇ ਉਤਸ਼ਾਹ ਤੇ  ਸ਼ਰਧਾ ਨਾਲ ਕੀਤੀ ਗਈ। ਇਹ ਰੱਥ ਯਾਤਰਾ 999 ਸਟਰੀਟ ਐਨੀ ਹਿੰਦੂ ਟੈਂਪਲ ਵਿੰਨੀਪੈਗ ਤੋਂ ਸਵੇਰੇ 10.30 ਵਜੇ ਸ਼ੁਰੂ ਹੋਈ। ਯਾਤਰਾ ਦੌਰਾਨ ਭਗਤ ਜਨਾਂ ਦੇ ਭਗਤੀ ਸੰਗੀਤ ਤੇ ਭਜਨ ਗਾਕੇ ਸੰਗਤਾਂ ਨੂੰ ਜੋੜਿਆ। ਲਗਪਗ 200 ਤੋਂ ਯਾਤਰਾ ਵਿਚ ਸ਼ਾਮਿਲ ਸੰਗਤਾਂ ਨੇ ਭਗਤੀ ਸੰਗੀਤ ਨਾਲ ਭਗਵਾਨ ਦੀ ਮਹਿਮਾ ਗਾਈ । ਰਸਤੇ ਵਿਚ ਸੰਗਤਾਂ ਦੀ  ਲੰਗਰ ਦੀ ਸੇਵਾ ਵੀ ਹੋਈ।