Headlines

ਫੋਰਲੀ (ਇਟਲੀ ) ਵਿਖੇ ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਦੀ ਯਾਦ ’ਚ ਹੋਇਆ ਵਿਸ਼ੇਸ਼ ਸਮਾਗਮ 

* ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਨੇ ਮਨੁੱਖਤਾ ਦੇ ਭਲੇ ਹਿੱਤ ਹੜ੍ਹ ਪੀੜਤਾਂ ਨੂੰ ਦਿੱਤੇ 2500 ਯੂਰੋ *
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸ਼ਹਿਰ ਫੋਰਲੀ ਵਿਖੇ 5  ਅਗਸਤ ਨੂੰ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ)  ਇਟਲੀ ਅਤੇ ਨਗਰ ਕੌਂਸਲ ਫੋਰਲੀ ਵਲੋਂ ਮਿਲਕੇ ਦੂਜੀ ਵਿਸ਼ਵ ਜੰਗ ‘ ਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ 14 ਵਾਂ ਸ਼ਹੀਦੀ ਦਿਵਸ ਮਨਾਇਆ ਗਿਆ।ਜਿਸ ਸਿੱਖ ਭਾਈਚਾਰਾ ਤੇ ਇਟਾਲੀਅਨ ਭਾਈਚਾਰਾ ਨੇ ਰਲ-ਮਿਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਟਾਲੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਿੰਦੇ ਹੋਏ  ਪ੍ਰਿਥੀਪਾਲ  ਸਿੰਘ ਨੇ ਦਸਿਆ ਕਿ ਸ਼ਰਧਾਂਜਲੀ ਸਮਾਰੋਹ ਦੀ ਸੁਰੂਆਤ ਮੌਕੇ ਪਹਿਲਾਂ ਸੁਖਮਨੀ ਸਹਿਬ ਦੇ ਪਾਠ ਕੀਤੇ ਗਏ ਤੇ ਫਿਰ ਬਾਅਦ ਵਿਚ ਸ਼ਹੀਦਾਂ ਦੀਆਂ ਯਾਦਗਾਰ ਤੇ ਫੁਲ ਚੜਾਏ  ਗਏ ।ਇਸ ਮੌਕੇ ਦੀਵਾਰ ਤੇ ਜਾ ਕੇ ਫੁੱਲ ਭੇਂਟ ਕੀਤੇ ਉਪੰਰਤ ਭਾਈ ਦਿਲਬਾਗ ਸਿੰਘ ਨੇ ਅਰਦਾਸ ਕੀਤੀ।ਇਸ ਮੌਕੇ ਸ਼ਹਿਰ ਦੇ ਮੇਅਰ ਨੇ ਆਪਣੇ ਭਾਸ਼ਨ ਵਿਚ ਸਿਖ ਕੌਮ ਦੀ ਸ਼ਲਾਘਾ ਕੀਤੀ ।ਵਰਲਡ ਸਿਖ ਸ਼ਹੀਦ ਮਿਲਟਰੀ (ਰਜਿ) ਇਟਲੀ ਵਲੋਂ ਮਨੁੱਖਤਾ ਦੇ ਭਲੇ ਹਿੱਤ ਮੇਅਰ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ 2500 ਦਾ ਚੈੱਕ ਭੇਟ ਕੀਤਾ।ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਤੇ ਅਨੁਕੋਨਾ ਹਰੀ ਸਿੰਘ ਹੋਰਾਂ ਵਲੋਂ ਕੀਤੀ ਗਈ।ਇਸ ਸ਼ਰਧਾਂਜਲੀ ਸਮਾਰੋਹ ਮੌਕੇ ਕਮੇਟੀ ਦੇ ਮੈਂਬਰ ਪ੍ਰਿਥੀਪਾਲ ਸਿੰਘ. ਸਤਿਨਾਮ ਸਿੰਘ, ਫੌਜੀ ਸੇਵਾ ਸਿੰਘ ,ਜਗਦੀਪ ਸਿੰਘ,  ਗੁਰਮੇਲ ਸਿੰਘ ਭੱਟੀ. ਜਸਬੀਰ ਸਿੰਘ ਧਨੋਤਾ. ਕੁਲਜੀਤ ਸਿੰਘ. ਹਰੀ ਸਿੰਘ, ਇੰਦਰ ਜੀਤ  ਸਿੰਘ ਫੋਰਲੀ, ਕਰਮਜੀਤ ਸਿੰਘ ਲੇਨੋ ਪਰਿਮੰਦਰ ਸਿੰਘ .ਰਾਜ ਕੁਮਾਰ
 ਕਰੇਜੋ ਤੇ  ਗੁਰਵਿੰਦਰ ਸਿੰਘ ਆਦਿ ਸ਼ਾਮਲ ਹੋਏ।